ਨਵੀਂ ਦਿੱਲੀ, 21 ਨਵੰਬਰ
ਸਾਈਬਰ ਸੁਰੱਖਿਆ ਫਰਮ ਸਾਈਬਰਐੱਕਸ-9 ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਸਰਵਰ ਵਿੱਚ ਕਥਿਤ ਤੌਰ ’ਤੇ ਗੜਬੜੀ ਕਾਰਨ 7 ਮਹੀਨਿਆਂ ਤੋਂ ਕਰੀਬ 18 ਕਰੋੜ ਗਾਹਕਾਂ ਦੀਆਂ ਨਿੱਜੀ ਅਤੇ ਵਿੱਤੀ ਸੂਚਨਾਵਾਂ ਚੋਰੀ ਹੋਈਆਂ ਹਨ। ਸਾਈਬਰਐੱਕਸ-9 ਨੇ ਕਿਹਾ ਕਿ ਸਾਈਬਰ ਹਮਲਾ ਜਨਤਕ ਖੇਤਰ ਦੇ ਬੈਂਕ ਵਿੱਚ ਸੁਰੱਖਿਆ ਖਾਮੀਆਂ ਤੋਂ ਲੈ ਕੇ ਪ੍ਰਸ਼ਾਸਨਿਕ ਕੰਟਰੋਲ ਵਾਲੀ ਇਸ ਦੀ ਪੂਰੀ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਸੀ। ਇਸ ਦੌਰਾਨ ਬੈਂਕ ਨੇ ਤਨੀਕੀਤੀ ਗੜਬੜੀ ਦੀ ਗੱਲ ਤਾਂ ਮੰਨੀ ਹੈ ਪਰ ਗਾਹਕਾਂ ਦੀ ਨਿੱਜੀ ਜਾਣਕਾਰੀ ਤੇ ਵਿੱਤੀ ਸੂਚਨਾ ਚੋਰੀ ਹੋਣ ਤੋਂ ਇਨਕਾਰ ਕੀਤਾ ਹੈ।