ਮਨੋਜ ਸ਼ਰਮਾ
ਬਠਿੰਡਾ, 11 ਮਈ
ਇਸ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦਾ ਜੈਵੀਰ ਸਿੰਘ ਔਲਖ, ਜੋ ਟੋਰਾਂਟੋ ਦੇ ਸਕੂਲ ਵਿੱਚ ਅੱਠਵੀਂ ਦਾ ਵਿਦਿਆਰਥੀ ਹੈ, ਨੇ ਅਮਰੀਕਾ ਦੇ ਟੈਕਸਸ ਵਿੱਚ ਵੈਕਸ ਰੋਬੋਟਿਕਸ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਜ਼ਿਲ੍ਹੇ ਦਾ ਨਾਮ ਉੱਚਾ ਕੀਤਾ ਹੈ। ਜੈਵੀਰ ਦੇ ਪਿਤਾ ਜਸਬੀਰ ਸਿੰਘ ਔਲਖ ਨੇ ਦੱਸਿਆ ਚੈਂਪੀਅਨਸ਼ਿਪ ਵਿੱਚ 31 ਦੇਸ਼ਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੀ ਦੇਖ ਰੇਖ ਵਿਚ ਹੋ ਰਹੀ ਹੈ। ਜੈਵੀਰ ਤੇ ਸਾਥੀਆਂ ਨੇ ਚੈਂਪੀਅਨਸ਼ਿਪ ਵਿਚ ਰੋਬੋਟ ਤਿਆਰ ਕੀਤਾ ਹੈ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਜੈਵੀਰ ਬਚਪਨ ਤੋਂ ਹੀ ਅਜਿਹਾ ਸ਼ੌਕ ਸੀ, ਜਿਸ ਲਈ ਉਹ ਬਕਾਇਦਾ ਟਰੇਨਿੰਗ ਵੀ ਲੈਂਦਾ ਰਿਹਾ। ਜੈਵੀਰ ਦੇ ਦਾਦਾ ਗੁਰਚਰਨ ਸਿੰਘ ਔਲਖ ਅਤੇ ਦਾਦੀ ਗੁਰਦੀਪ ਕੌਰ ਪੋਤੇ ਦੀ ਪ੍ਰਾਪਤੀ ’ਤੇ ਬਹੁਤ ਖੁਸ਼ ਹਨ।