ਨਿੱਜੀ ਪੱਤਰ ਪ੍ਰੇਰਕ
ਮਲੋਟ, 25 ਸਤੰਬਰ
ਇਥੋਂ ਦੇ ਕਿਸਾਨ ਕਰੀਬ ਮਹੀਨਾ ਪਹਿਲਾਂ ਪਏ ਮੀਂਹ ਕਰਕੇ ਹੋਏ ਫਸਲ ਖ਼ਰਾਬੇ ਅਤੇ ਹੋਰ ਨੁਕਸਾਨ ਤੋਂ ਹਾਲੇ ਮਾਨਸਿਕ ਤੌਰ ‘ਤੇ ਉਭਰੇ ਨਹੀਂ ਸਨ ਕਿ ਲੰਘੇ ਕੱਲ੍ਹ ਰੁਕ-ਰੁਕ ਕੇ ਪਏ ਮੀਂਹ ਨੇ ਮੁੜ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਕਰ ਦਿੱਤੀ ਹੈ। ਬੁਰਜ ਸਿੱਧਵਾਂ ਦੇ ਕਿਸਾਨ ਦਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿਚ ਝੋਨੇ ਦਾ ਨੁਕਸਾਨ ਹੋਇਆ ਹੈ।