ਪੱਤਰ ਪ੍ਰੇਰਕ
ਬਠਿੰਡਾ, 25 ਅਕਤੂਬਰ
ਇਥੇ ਐੱਸਐੱਸਪੀ ਦੀ ਰਿਹਾਇਸ਼ ਨਜ਼ਦੀਕ ਨੌਜਵਾਨ ਵਲੋਂ ਕਥਿਤ ਕੀਟਨਾਸ਼ਕ ਪੀਣ ਕਾਰਨ ਹਲਤ ਵਿਗੜ ਗਈ। ਪੁਲੀਸ ਦੀ ਮਦਦ ਨਾਲ ਉਕਤ ਨੌਜਵਾਨ ਨੂੰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ। ਸੁਸਾਇਟੀ ਦੇ ਮੈਂਬਰਾਂ ਮੁਤਾਬਕ ਨੌਜਵਾਨ ਕੋਲ ਕੀਟਨਾਸ਼ਕ ਦੀ ਬੋਤਲ ਪਈ ਸੀ। ਨੌਜਵਾਨ ਦੀ ਪਛਾਣ ਸੋਨੂੰ (42) ਵਾਸੀ 25 ਗਜ਼ ਕੁਆਰਟਰ ਧੋਬੀਆਣਾ ਬਸਤੀ ਵਜੋਂ ਹੋਈ ਹੈ। ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਨੌਜਵਾਨ ਦਾ ਪੁਲੀਸ ਨਾਲ ਉਸ ਦਾ ਕੋਈ ਵਿਵਾਦ ਨਹੀਂ ਸੀ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।