ਪੱਤਰ ਪ੍ਰੇਰਕ
ਬਠਿੰਡਾ, 6 ਸਤੰਬਰ
ਬਠਿੰਡਾ-ਚੰੜੀਗੜ੍ਹ ਹਾਈਵੇਅ ਲਈ ਲੰਘਦੀ ਸ਼ਹਿਰ ਵਿਚਲੀ ਸੜਕ ’ਤੇ ਬਣਨ ਵਾਲੇ ਪੁਲ ਇਨ੍ਹੀਂ ਦਿਨੀਂ ਸਿਆਸਤ ਦੀ ਪੌੜੀ ਬਣੇ ਹੋਏ। ਜ਼ਿਕਰਯੋਗ ਹੈ ਸ਼ਹਿਰ ਦੀ ਬਰਨਾਲਾ ਬਾਈਪਾਸ ਵਾਲੀ ਇਸ ਸੜਕ ’ਤੇ ਦੋ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਦਾ ਨੀਂਹ ਰੱਖਣ ਮੌਕੇ ਇਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਲਈ ਤੋਹਫ਼ਾ ਕਰਾਰ ਦਿੱਤਾ ਸੀ। ਹੁਣ ਬਠਿੰਡਾ ਦੇ ਆਗੂ ਭਾਜਪਾ ਦੇ ਪ੍ਰਦੇਸ਼ ਜਰਨਲ ਸਕੱਤਰ ਦਿਆਲ ਦਾਸ ਸੋਢੀ ਨੇ ਪੁਲਾਂ ਦੇ ਮਾਮਲੇ ’ਚ ਵਫ਼ਦ ਸਣੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ। ਸ੍ਰੀ ਸੋਢੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਾਂ ਨੂੰ ਐਲੀਵੇਟਿਡ ਬਣਾਉਣ ਦੀ ਮੰਗ ਰੱਖੀ ਹੈ। ਸ੍ਰੀ ਸੋਢੀ ਨੇ ਦਾਅਵਾ ਕੀਤਾ ਕਿ ਮੰਤਰੀ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਡਿਜ਼ਾਈਨ ਵਿਚ ਤਬਦੀਲ ਕਰਨੀ ਪਈ ਤਾਂ ਕਰ ਦਿੱਤੀ ਜਾਵੇਗੀ।