ਮਨੋਜ ਸ਼ਰਮਾ
ਗੋਨਿਆਣਾ ਮੰਡੀ, 10 ਮਈ
ਬਠਿੰਡਾ-ਜੈਤੋ ਰੋਡ ’ਤੇ ਗੋਨਿਆਣਾ ਮੰਡੀ ਦੇ ਪੈਟਰੋਲ ਪੰਪ ਦੇ ਕਰਿੰਦੇ ਦੀ ਬੀਤੀ ਰਾਤ ਤੇਜ਼ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਹਰੀ ਨਰਾਇਣ ਵਾਸੀ ਦਸਮੇਸ਼ ਨਗਰ ਗੋਨਿਆਣਾ ਮੰਡੀ ਵਜੋਂ ਹੋਈ ਹੈ। ਐੱਚਪੀ ਪੈਟਰੋਲ ਪੰਪ (ਹਮਾਰਾ ਪੰਪ) ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ ਰਾਤ ਸਵਾ ਨੌਂ ਵਜੇ ਦੇ ਕਰੀਬ ਜਦੋਂ ਉਨ੍ਹਾਂ ਦੇ ਪੰਪ ਦਾ ਕਰਿੰਦਾ ਮੁਕੇਸ਼ ਕੁਮਾਰ ਘਰ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਕੁੱਝ ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਉਸ ਦੀ ਦੀ ਛਾਤੀ ਵਿੱਚ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਜੇਬ ’ਚੋਂ 7 ਹਜ਼ਾਰ ਕੱਢ ਕੇ ਫ਼ਰਾਰ ਹੋ ਗਏ। ਇਸ ਸਬੰਧੀ ਨੇਹੀਆਂਵਾਲਾ ਦੇ ਥਾਣੇਦਾਰ ਵਰੁਣ ਕੁਮਾਰ ਦਾ ਕਹਿਣਾ ਹੈ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।