ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਇਥੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਪੰਜਾਬ ਦੇ ਜ਼ੋਨ ਬਠਿੰਡਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਰਾਜਿੰਦਰ ਸ਼ਰਮਾ ਜੈਤੋ ਜ਼ੋਨ ਪ੍ਰਧਾਨ ਚੁਣੇ ਗਏ। ਇਹ ਐਲਾਨ ਸੰਸਥਾ ਦੇ ਸੂਬਾਈ ਪ੍ਰਧਾਨ ਬਲਕੌਰ ਸਿੰਘ ਮਾਨ ਵੱਲੋਂ ਇੱਥੇ ਕੀਤਾ ਗਿਆ।
ਸੂਬਾ ਕਮੇਟੀ ਦੇ ਨੁਮਾਇੰਦਿਆਂ ਦੀ ਨਿਗਰਾਨੀ ਵਿੱਚ ਹੋਈ ਇਸ ਚੋਣ ਮੌਕੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਹਆਂ ਦੇ ਸਰਕਲਾਂ, ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਦੇ ਸਹਾਇਕ ਲਾਈਨਮੈਨਾਂ ਨੇ ਸ਼ਮੂਲੀਅਤ ਕੀਤੀ। ਚੋਣ ਪ੍ਰਕਿਰਿਆ ਮੌਕੇ ਹਾਜ਼ਰ ਸੂਬਾ ਸਕੱਤਰ ਹਿਤੇਸ਼ ਕੁਮਾਰ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਵਿਭਾਗੀ ਤੌਰ ’ਤੇ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਜ਼ੋਨਲ ਕਮੇਟੀ ਨੂੰ ਨਿਪਟਾਰੇ ਲਈ ਉਪਰਾਲਾ ਕਰਨ ਲਈ ਆਖਿਆ। ਸੂਬਾ ਪ੍ਰਧਾਨ ਨੇ ਦੱਸਿਆ ਕਿ ਰਾਜਿੰਦਰ ਸ਼ਰਮਾ ਨੂੰ ਜ਼ੋਨ ਪ੍ਰਧਾਨ ਬਣਾਏ ਜਾਣ ਤੋਂ ਇਲਾਵਾ ਗੁਰਰਾਜ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਮੇਲ ਸਿੰਘ ਫੱਤਣਵਾਲਾ ਮੀਤ ਪ੍ਰਧਾਨ, ਸ਼ਮਿੰਦਰ ਸਿੰਘ ਜਨਰਲ ਸਕੱਤਰ, ਹਰਪ੍ਰੀਤ ਖਿਆਲਾ ਸਕੱਤਰ, ਸੰਤੋਖ ਸਿੰਘ ਪ੍ਰੈਸ ਸਕੱਤਰ ਅਤੇ ਕੇਵਲ ਕ੍ਰਿਸ਼ਨ ਲਾਧੂਕਾ ਦੀ ਮੁੱਖ ਸਲਾਹਕਾਰ ਵਜੋਂ ਚੋਣ ਕੀਤੀ ਗਈ।