ਬਠਿੰਡਾ: ਏਮਜ਼ ਬਠਿੰਡਾ ਓਨਕੋਸਰਜਰੀ ਦੇ ਮਰੀਜ਼ਾਂ ਦੇ ਪੁਨਰ ਨਿਰਮਾਣ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਸੰਸਥਾ ਬਣ ਗਈ ਹੈ। ਏਮਜ਼ ਵੱਲੋਂ ਇੱਕ ਸੇਵਾਮੁਕਤ ਬੀਐੱਸਐੱਫ ਕਰਮਚਾਰੀ ਨੂੰ ਮੂੰਹ ਦੇ ਕੈਂਸਰ ਦੀ ਜਾਂਚ ਦੇ ਕਰਨ ਤੋਂ ਬਾਅਦ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਟੀਮ ਨੇ ਪੂਰੀ ਮਿਹਨਤ ਨਾਲ ਮਰੀਜ਼ ਦਾ ਟਿਊਮਰ ਨੂੰ ਕੱਢਣ ਲਈ ਸਰਜਰੀ ਕੀਤੀ। ਇਸ ਮੌਕੇ ਡਾ. ਨਿਖਿਲ ਗਰਗ, ਡਾ. ਜਸਪ੍ਰੀਤ ਸ਼ੇਰਗਿੱਲ, ਡਾ. ਅਲਤਾਫ਼ ਮੀਰ, ਡਾ. ਰਾਜੇਸ਼ ਮੌਰੀਆ ਅਤੇ ਐਨਸਥੀਸਿਸਟਾਂ ਦੀ ਟੀਮ ਨੇ ਆਪ੍ਰੇਸ਼ਨ ਕੀਤਾ| -ਪੱਤਰ ਪ੍ਰੇਰਕ