ਖਾਨੇ ਕੀ ਢਾਬ ਵਾਲਿਆਂ ਨੇ ਸਹਿਕਾਰੀ ਮੁਲਾਜ਼ਮਾਂ ਦੇ ਚਿੱਤ ਕੀਤੇ ‘ਖਾਨੇ’

ਖਾਨੇ ਕੀ ਢਾਬ ਵਾਲਿਆਂ ਨੇ ਸਹਿਕਾਰੀ ਮੁਲਾਜ਼ਮਾਂ ਦੇ ਚਿੱਤ ਕੀਤੇ ‘ਖਾਨੇ’

ਸ਼ਗਨ ਕਟਾਰੀਆ
ਬਠਿੰਡਾ, 28 ਸਤੰਬਰ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਉਮਰ ਹੱਦ ਘਟਾਉਣ ਦੀ ਪਹਿਲੀ ਅਤੇ ਵੱਡੀ ਕਾਰਵਾਈ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ’ਤੇ ਕੀਤੀ ਜਾਵੇਗੀ। ਇਕ ਹਜ਼ਾਰ ਤੋਂ ਵੱਧ ਕਰਮਚਾਰੀ 30 ਸਤੰਬਰ ਨੂੰ ਸੇਵਾਮੁਕਤ ਹੋ ਜਾਣਗੇ। ਇਸ ਸਬੰਧੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਪਿਛਲੇ ਦਿਨੀਂ ਪੱਤਰ ਜਾਰੀ ਕੀਤਾ ਸੀ। ਪੱਤਰ ਵਿੱਚ ਵਧੀਕ ਰਜਿਸਟਰਾਰਾਂ ਨੂੰ ਸਹਿਕਾਰੀ ਸਭਾਵਾਂ ’ਚ 58 ਤੋਂ 60 ਸਾਲ ਦੀ ਉਮਰ ਦੇ ਕਰਮਚਾਰੀ 30 ਸਤੰਬਰ ਨੂੰ ਨੌਕਰੀ ਤੋਂ ਫਾਰਗ ਕੀਤੇ ਜਾਣ ਦੇ ਹੁਕਮ ਹਨ। ਸੂਤਰਾਂ ਅਨੁਸਾਰ ਪੰਜਾਬ ਵਿਚ ਲਗਪਗ ਸੱਤ ਹਜ਼ਾਰ ਦੇ ਕਰੀਬ ਸਹਿਕਾਰੀ ਸਭਾਵਾਂ ਹਨ। ਨਵੇਂ ਹੁਕਮ ਸਭਾਵਾਂ ’ਚ ਤਾਇਨਾਤ ਲਗਪਗ 1200 ਮੁਲਾਜ਼ਮਾਂ ਨੂੰ ਘਰੀਂ ਤੋਰਨਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਹਿਕਾਰੀ ਸਭਾ ਖਾਨੇ ਕੀ ਢਾਬ ਦੇ ਪ੍ਰਬੰਧਕਾਂ ਨੇ ਸਭਾਵਾਂ ਦੇ ਮੁਲਾਜ਼ਮਾਂ ਦੀ ਸੇਵਾਮੁਕਤੀ ਸਬੰਧੀ ਲਿਖਤੀ ਜਾਣਕਾਰੀ ਮੰਗੀ ਸੀ।

ਮੁਲਾਜ਼ਮਾਂ ਵੱਲੋਂ ਹੜਤਾਲ ਅੱਜ

ਦਿ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਜਲੌਰ ਸਿੰਘ ਜਟਾਣਾ ਨੇ ਸੇਵਾਮੁਕਤੀ ਦੀ ਕਾਰਵਾਈ ਨੂੰ ‘ਜ਼ਿਆਦਤੀ’ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਪੰਜਾਬ ਭਰ ’ਚ ਸਭਾਵਾਂ ਦੇ ਕਰਮਚਾਰੀ ਹੜਤਾਲ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...