ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਜੂਨ
ਜ਼ਿਲ੍ਹੇ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਣ 13 ਵਿਅਕਤੀ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ 129 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਜਦ ਕਿ 399 ਮਰੀਜ਼ ਸਿਹਤਯਾਬ ਹੋਣ ਪਿੱਛੋਂ ਸਿਹਤ ਕੇਂਦਰਾਂ ’ਚੋਂ ਘਰਾਂ ਦੀ ਵਾਪਸੀ ਕਰ ਗਏ। ਉਂਜ ਮੰਗਲਵਾਰ ਤੱਕ ਜ਼ਿਲੇ ਅੰਦਰ ਕੁੱਲ ਕਰੋਨਾ ਨਾਲ ਸਬੰਧਿਤ 2518 ਕੇਸ ਐਕਟਿਵ ਹਨ ਅਤੇ ਕੁੱਲ 909 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਰਤਮਾਨ ਸਮੇਂ 2305 ਕਰੋਨਾ ਪੀੜਤ ਘਰੇਲੂ ਇਕਾਂਤਵਾਸ ਵਿਚ ਹਨ। ਜ਼ਿਲ੍ਹੇ ਅੰਦਰ ਬੀਤੇ 24 ਘੰਟਿਆਂ ਦੌਰਾਨ 2658 ਸੈਂਪਲ ਲਏ ਗਏ ਤੇ 1833 ਲੋਕਾਂ ਦੀ ਵੈਕਸੀਨੇਸ਼ਨ ਹੋਈ।
ਫ਼ਰੀਦਕੋਟ (ਨਿੱਜੀ ਪੱਤਰ ਪੇ੍ਰਕ): ਫ਼ਰੀਦਕੋਟ ਵਿੱਚ ਅੱਜ ਕਰੋਨਾ ਵਾਇਰਸ ਕਾਰਨ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ। ਜਦੋਂਕਿ 113 ਕਰੋਨਾ ਦੇ ਨਵੇਂ ਕੇਸ ਆਏ ਹਨ। ਫ਼ਰੀਦਕੋਟ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ 266 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਫਰੀਦਕੋਟ ਜ਼ਿਲ੍ਹੇ ਵਿੱਚ 1083 ਐਕਟਿਵ ਕੇਸ ਹਨ।
ਮਾਨਸਾ (ਪੱਤਰ ਪੇ੍ਰਕ): ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਅੱਜ 79 ਨਵੇਂ ਕੇਸ ਪਾਏ ਗਏ, ਹੁਣ ਮਾਨਸਾ ਵਿਖੇ 1855 ਐਕਟਿਵ ਕੇਸ ਹਨ ਅਤੇ ਿਲ੍ਹੇ ਨਾਲ ਸਬੰਧਤ 3 ਜਣਿਆਂ ਦੀ ਮੌਤ ਹੋਈ ਹੈ। ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਤਿੰਨ ਮਹਿਲਾਵਾਂ ਸਮੇਤ ਨੌਂ ਜਣਿਆਂ ਦੀ ਕਰੋਨਾ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮੌਤ ਹੋਈ ਹੈ ਜਦੋਂਕਿ 124 ਨਵੇਂ ਕੇਸ ਆਏ ਹਨ।