ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਜਨਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ ਵਾਰਡਵਾਰ ਨੁੱਕੜ ਮੀਟਿੰਗਾਂ ਕਰ ਕੇ ਵੋਟਰਾਂ ਨੂੰ ਝਾੜੂ ਵੱਲ ਖਿੱਚਿਆ ਜਾ ਰਿਹਾ ਹੈ। ਅੱਜ ਸ਼ਹਿਰ ਦੀ ਵਿਸ਼ਵਕਰਮਾ ਮੋਟਰ ਮਾਰਕੀਟ ਵੱਲੋਂ ਰੱਖੇ ਪਰਿਵਾਰ ਮਿਲਣੀ ਸਮਾਗਮ ’ਚ ਸ੍ਰੀ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਿਸ਼ਵਕਰਮਾ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ‘ਆਪ’ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਊਧਮ ਸਿੰਘ ਨਗਰ, ਪਟੇਲ ਨਗਰ, ਸੁਰਖ਼ ਪੀਰ ਰੋਡ, ਨਵੀਂ ਬਸਤੀ, ਨਾਮਦੇਵ ਰੋਡ ’ਤੇ ਚੋਣ ਪ੍ਰਚਾਰ ਦੌਰਾਨ ਹਰੀਸ਼ ਕੁਮਾਰ, ਵਿਸ਼ੂ, ਹੈਰੀ, ਸੰਜੂ, ਸੰਦੀਪ ਸਿੰਘ ਅਤੇ ਕਮਲੇਸ਼ ਦੀ ਅਗਵਾਈ ’ਚ ਬਹੁਤ ਸਾਰੇ ਨੌਜਵਾਨਾਂ ਨੇ ਜਗਰੂਪ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕੰਮ ਕਰਨ ਦਾ ਪ੍ਰਣ ਕੀਤਾ।