ਮੁਕੰਮਲ ਲੌਕਡਾਊਨ ਵਾਲੀ ਚਿਤਾਵਨੀ ਦੀ ਨਿਖੇਧੀ

ਮੁਕੰਮਲ ਲੌਕਡਾਊਨ ਵਾਲੀ ਚਿਤਾਵਨੀ ਦੀ ਨਿਖੇਧੀ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਮਈ

ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕਰੋਨਾ ਪੀੜਤਾਂ ਦੇ ਇਲਾਜ ਪ੍ਰਤੀ ਅਪਣਾਏ ਕਥਿਤ ਅਣਮਨੁੱਖੀ ਵਤੀਰੇ ਦੀ ਆਲੋਚਨਾ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ ਕਿਰਤੀ ਕਮਾਊ ਲੋਕਾਂ ਲਈ ਘੱਟੋ ਘੱਟ ਆਰਥਿਕ ਸਹਾਇਤਾ ਅਤੇ ਰੋਜ਼ੀ ਰੋਟੀ ਦਾ ਪ੍ਰਬੰਧ ਕੀਤੇ ਬਿਨਾਂ ਲੌਕਡਾਊਨ ਲਾਉਣ ਦੀ ਚਿਤਾਵਨੀ ਦੇਣਾ ਸਰਾਸਰ ਗਲਤ ਹੈ। ਆਗੂਆਂ ਕਿਹਾ ਕਿ ਭਾਰਤ ਦੇ ਲੱਖਾਂ ਕਿਰਤੀ ਕਮਾਊ ਲੋਕ ਇਸ ਜਰਜਰੇ ਸਿਹਤ ਸਿਸਟਮ ਦੀ ਭੇਟ ਚੜ੍ਹ ਰਹੇ ਹਨ। ਇੱਕ ਪਾਸੇ ਲੋਕ ਇਲਾਜ ਖੁਣੋਂ ਮੌਤ ਦੇ ਮੂੰਹ ਜਾ ਰਹੇ ਹਨ ਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ’ਤੇ ਕੋਈ ਲਗਾਮ ਨਹੀਂ ਕੱਸੀ ਜਾ ਰਹੀ। ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਆਏ ਦਿਨ ਵਧਦੀ ਗਿਣਤੀ ਨੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਐਲਾਨੇ ਇਲਾਜ ਪ੍ਰਬੰਧ ਦੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਲੋਕਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਤਰਜੀਹੀ ਤੌਰ ’ਤੇ ਇਸ ਵਾਇਰਸ ਤੋਂ ਬਚਾਅ ਦੇ ਉਪਰਾਲੇ ਕਰਨ। ਆਕਸੀਜਨ, ਵੈਂਟੀਲੇਟਰ ਤੇ ਜ਼ਰੂਰੀ ਦਵਾਈਆਂ ਦੇ ਪ੍ਰਬੰਧ ਲਈ ਫੌਰੀ ਕਦਮ ਚੁੱਕੇ ਜਾਣ। ਇਹਦੇ ਲਈ ਸਰਕਾਰੀ ਖਜ਼ਾਨੇ ਵਿਚੋਂ ਵੱਡੀ ਰਕਮ ਇੱਧਰ ਲਾਈ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All