ਰਾਜਿੰਦਰ ਵਰਮਾ
ਭਦੌੜ, 29 ਅਪਰੈਲ
ਲੋਕ ਚੇਤਨਾ ਮੰਚ ਭਦੌੜ ਦੇ ਸੱਦੇ ’ਤੇ ਸ਼ਹਿਰ ਵਾਸੀਆਂ ਨੇ ਲੌਕਡਾਊਨ ਵਿਰੁੱਧ ਆਵਾਜ਼ ਉਠਾਈ ਹੈ। ਇਸ ਮੌਕੇ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਬੀਕੇਯੂ ਡਕੌਂਦਾ ਅਤੇ ਡੀਟੀਐੱਫ ਨੇ ਵੀ ਸ਼ਮੂਲੀਅਤ ਕੀਤੀ। ਦੇਵਿੰਦਰ ਸਤਿਆਰਥੀ ਯਾਦਗਾਰੀ ਲਾਇਬਰੇਰੀ ਤੋਂ ਸ਼ੁਰੂ ਹੋਇਆ ਮਾਰਚ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਤਿੰਨਕੋਣੀ ਤੱਕ ਗਿਆ ਜਿਥੇ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ ਗਿਆ। ਨੌਜਵਾਨਾਂ ਨੇ ਲੌਕਡਾਊਨ ਦਾ ਵਿਰੋਧ ਕਰਦੀਆਂ ਤਖ਼ਤੀਆਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ।