ਮਨੋਜ ਸ਼ਰਮਾ
ਬਠਿੰਡਾ, 25 ਅਗਸਤ
ਪੀਆਰਟੀਸੀ ਅਤੇ ਪਨਬੱਸ ਦੇ ਕਾਮਿਆਂ ਵੱਲੋਂ ਅੱਜ ਬਠਿੰਡਾ ਅੱਡਾ ਦੋ ਘੰਟਿਆਂ ਬੰਦ ਕਰਕੇ ਧਰਨਾ ਦੇ ਕੇ ਚੱਕਾ ਜਾਮ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੀਆਰਟੀਸੀ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਤੇ ਪਨਬੱਸ ਦੇ ਆਗੂ ਰਵਿੰਦਰ ਸਿੰਘ ਨੇ ਪੰਜਾਬ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਤਨਖਾਹਾਂ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ 26 ਅਗਸਤ ਨੂੰ ਦਿਨ ਚੜ੍ਹਦੇ ਹੀ ਧਰਨਾ ਲਗਾਇਆ ਜਾਵੇਗਾ। ਅੱਜ ਦੋ ਘੰਟੇ ਜਾਮ ਮੌਕੇ ਸੜਕਾਂ ਤੇ ਟਰੈਫਿਕ ਪ੍ਰਬੰਧ ਰੱਬ ਆਸਰੇ ਰਹੇ।