ਬਠਿੰਡਾ: ਪਹਾੜਾਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਠੰਢ ਨੇ ਕਾਂਬਾ ਛੇੜਿਆ ਹੋਇਆ ਹੈ। ਅੱਜ ਬਠਿੰਡਾ ਨੇ ਪੰਜਾਬ ਦੇ ਠੰਢੇ ਸ਼ਹਿਰਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਜ ਧੁੱਪ ਨਿਕਲਣ ਦੇ ਬਾਵਜੂਦ ਲੋਕ ਠਰੂੰ ਠਰੂੰ ਕਰਦੇ ਰਹੇ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 1.6 ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ-ਵੱਧ ਤਾਪਮਾਨ 19.2 ਸੈਲਸੀਅਸ ਰਿਹਾ ਅਤੇ ਚਮਕਦਾਰ ਧੁੱਪ ਨਿਕਲਣ ਦੇ ਬਾਵਜੂਦ ਵਾਤਾਵਰਨ ਵਿੱਚ ਨਮੀ 93 ਫੀਸਦੀ ਬਣੀ ਰਹੀ। -ਪੱਤਰ ਪੇਰਕ