ਤਰਨ ਤਾਰਨ: ਥਾਣਾ ਖੇਮਕਰਨ ਤੇ ਸਥਾਨਕ ਸੀਆਈਏ ਸਟਾਫ਼ ਪੁਲੀਸ ਨੇ ਬੀਤੇ ਕੱਲ੍ਹ ਦੋ ਜਣਿਆਂ ਕੋਲੋਂ 440 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਪੁਲੀਸ ਨੇ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ| ਵਿਸ਼ਾਲਜੀਤ ਸਿੰਘ ਐਸਪੀ (ਜਾਂਚ) ਨੇ ਦੱਸਿਆ ਕਿ ਸਥਾਨਕ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਘੜਿਆਲਾ ਪਿੰਡ ਦੇ ਵਾਸੀ ਸੁਖਜਿੰਦਰ ਸਿੰਘ ਸੁੱਖ ਕੋਲੋਂ 320 ਗਰਾਮ ਅਤੇ ਥਾਣਾ ਖੇਮਕਰਨ ਦੇ ਪੁਲੀਸ ਅਧਿਕਾਰੀ ਏਐਸਆਈ ਸਾਹਿਬ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਗੁੰਮਟਾਲਾ (ਅੰਮ੍ਰਿਤਸਰ) ਦੇ ਵਾਸੀ ਸੰਨੀ ਕੋਲੋਂ 120 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਇਸ ਸਬੰਧੀ ਥਾਣਾ ਸਿਟੀ ਤੇ ਖੇਮਕਰਨ ਨੇ ਕੇਸ ਦਰਜ ਕੀਤੇ ਹਨ। -ਪੱਤਰ ਪ੍ਰੇਰਕ