ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ/ਫਾਜ਼ਿਲਕਾ 16 ਜੁਲਾਈ
ਕਰੋਨਾ ਦੇ ਚਲ ਰਹੇ ਕਹਿਰ ਦੌਰਾਨ ਅੱਜ ਅੰਮਿ੍ਤਸਰ ਜ਼ਿਲ੍ਹੇ ਵਿੱਚ ਬਜ਼ੁਰਗ ਪਿਆਰਾ ਸਿੰਘ(75) ਅਤੇ ਫਾਜ਼ਿਲਕਾ ਵਿੱਚ ਇਕ 19 ਸਾਲ ਲੜਕੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਵਾਂ ਜ਼ਿਲ੍ਹਿਆਂ ਵਿੱਚ ਕਰੋਨਾ ਦੇ 50 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਗੁਰੂ ਨਗਰੀ ਦੇ 23 ਅਤੇ ਫਾਜ਼ਿਲਕਾ ਦੇ 29 ਕੇਸ ਸ਼ਾਮਲ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਕ੍ਰਮਵਾਰ 1170 ਅਤੇ 35 ਹੈ।