ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 24 ਜੁਲਾਈ
ਯੂਐੱਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੱਜ ਅੱਠ ਦਿਨਾ ‘ਸੁਰ ਉਤਸਵ’ ਆਰੰਭ ਹੋ ਗਿਆ ਹੈ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਜੰਮਪਲ ਬਾਲੀਵੁੱਡ ਅਦਾਕਾਰਾਂ-ਗਾਇਕਾਂ ਨੂੰ ਸਮਰਪਿਤ ਹੈ। ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਮਰਹੂਮ ਗਾਇਕ ਮੁਹੰਮਦ ਰਫ਼ੀ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਉਣ ਮਗਰੋਂ ਸ਼ਮਾ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸੁਰ ਉਤਸਵ ਸਮਾਗਮ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਇਸ ਦਾ ਪਹਿਲਾ ਪਹਿਲੇ ਦਿਨ ਬਾਲੀਵੁੱਡ ਦੇ ਸੁਪਰ ਸਟਾਰ ਮਰਹੂਮ ਅਦਾਕਾਰ ਰਾਜੇਸ਼ ਖੰਨਾ ਨੂੰ ਸਮਰਪਿਤ ਕੀਤਾ ਗਿਆ। ਸ੍ਰੀ ਰਾਜੇਸ਼ ਖੰਨਾ ’ਤੇ ਫਿਲਮਾਏ ਗੀਤਾਂ ਨੂੰ ਗਾਉਣ ਵਾਲੇ ਡਾ. ਅਮਿਤ ਧਵਨ, ਡਾ. ਹਰਪ੍ਰੀਤ ਸਿੰਘ, ਡਾ. ਪੀ. ਐੱਸ. ਗਰੋਵਰ, ਡਾ. ਸੰਗੀਤਾ ਉੱਪਲ, ਡਾ. ਰਵੀ ਸੈਣੀ, ਡਾ. ਅਮਨ ਲੂਥਰਾ, ਡਾ. ਗੁਰਪ੍ਰੀਤ ਛਾਬੜਾ, ਡਾ. ਦਮਨਦੀਪ ਸਿੰਘ, ਡਾ. ਹਰਪ੍ਰੀਤ, ਡਾ. ਅਮਿਤ ਨੇ ਖ਼ੂਬਸੂਰਤ ਫ਼ਿਲਮੀ ਗੀਤ ਗਾਏ। ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱੱਧ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸ੍ਰੀ ਸੋਹਲ ਨੇ ਦੱਸਿਆ ਕਿ ਇਸ ਉਤਸਵ ਦੇ ਬਾਕੀ ਦਿਨ ਕ੍ਰਮਵਾਰ ਮਹਿੰਦਰ ਕਪੂਰ, ਨਰਿੰਦਰ ਚੰਚਲ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਵਿਨੋਦ ਮਹਿਰਾ, ਦਾਰਾ ਸਿੰਘ, ਜਤਿੰਦਰ ਅਤੇ ਮੁਹਮੰਦ ਰਫ਼ੀ ਦੇ ਜੀਵਨ ਅਤੇ ਕਲਾ ਸਬੰਧੀ ਹੋਣਗੇ। ਸਮਾਗਮ ਦੇ ਅਖ਼ੀਰ ਵਿੱਚ ਰੰਗਮੰਚ ਤੇ ਫ਼ਿਲਮ ਅਦਾਕਾਰ ਜਸਵੰਤ ਸਿੰਘ ਜੱਸ ਨੂੰ ‘ਪੰਜਾਬ ਰਫ਼ੀ ਰਤਨ’ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਵਿੱਤ ਸਕੱਤਰ ਭੂਪਿੰਦਰ ਸਿੰਘ ਸੰਧੂ, ਸ਼ੋ੍ਰਮਣੀ ਬਾਲ ਸਾਹਿਤ ਪ¹ਰਸਕਾਰ ਡਾ. ਕੁਲਬੀਰ ਸਿੰਘ ਸੂਰੀ, ਡਾ. ਗੁਰਿੰਦਰ ਕੌਰ ਸੂਰੀ, ਰਾਣਾ ਪ੍ਰਤਾਪ ਸ਼ਰਮਾ, ਜਗਦੀਪ ਹੀਰ, ਦਲਜੀਤ ਸਿੰਘ ਅਰੋੜਾ, ਸਤਨਾਮ ਸਿੰਘ, ਸਾਹਿਲ ਸ਼ਰਮਾ, ਬਿਕਰਮਜੀਤ, ਰਾਧਿਕਾ ਸ਼ਰਮਾ, ਉਪਾਸਨਾ ਭਾਰਦਵਾਜ, ਮਨਪ੍ਰੀਤ ਸੋਹਲ, ਮੰਚਪ੍ਰੀਤ, ਗੁਰਬਾਜ ਸਿੰਘ ਛੀਨਾ, ਧਰਵਿੰਦਰ ਔਲਖ, ਬ੍ਰਿਜੇਸ਼ ਜੌਲੀ, ਰੋਟਰੀ ਕਲੱਬ ਅੰਮ੍ਰਿਤਸਰ ਈਕੋ ਦੇ ਮੈਂਬਰ ਐਡਵੋਕੇਟ ਐਸ. ਐਸ. ਬਤਰਾ, ਜਸਪਾਲ ਸਿੰਘ ਪਾਲੀ, ਏ. ਪੀ. ਐਸ ਬਤਰਾ, ਰਾਕੇਸ਼ ਕਪੂਰ, ਜੇ. ਪੀ. ਸਿੰਘ ਆਦਿ ਹਾਜ਼ਰ ਸਨ।