ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ : The Tribune India

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਬੜੌਦੀ ਵਿਚ ਗਿਰਜਾਘਰ ਦੇ ਗੇਟ ਅੱਗੇ ਖੜ੍ਹੀਆਂ ਅਧਿਕਾਰੀਆਂ ਦੀਆਂ ਗੱਡੀਆਂ।

ਪਾਲ ਸਿੰਘ ਨੌਲੀ/ਮਿਹਰ ਸਿੰਘ
ਜਲੰਧਰ/ਕੁਰਾਲੀ, 31 ਜਨਵਰੀ

ਮੁੱਖ ਅੰਸ਼

  • ਨੀਮ ਫੌਜੀ ਬਲਾਂ ਦੇ ਜਵਾਨ ਰਹੇ ਤਾਇਨਾਤ

ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅੱਜ ਸਵੇਰੇ ਦੋ ਨਾਮੀ ਪਾਦਰੀਆਂ ਹਰਪ੍ਰੀਤ ਸਿੰਘ ਦਿਓਲ (ਖੋਜੇਵਾਲ) ਤੇ ਬਜਿੰਦਰ ਸਿੰਘ (ਤਾਜਪੁਰ) ਦੀਆਂ ਵੱਖ-ਵੱਖ ਗਿਰਜਾਘਰਾਂ ਅਤੇ ਪੰਜਾਬ ਵਿਚਲੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਤੌਰ ’ਤੇ ਭਾਵੇਂ ਇਸ ਬਾਰੇ ਕੁੱਝ ਨਹੀਂ ਦੱਸਿਆ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਹਰਪ੍ਰੀਤ ਸਿੰਘ ਦਿਓਲ ਦੇ ਖੋਜੇਵਾਲ ਅਤੇ ਬਜਿੰਦਰ ਸਿੰਘ ਦੇ ਤਾਜਪੁਰ ਅਤੇ ਪਿੰਡ ਬੜੌਦੀ ਵਿਚਲੀ ਚਰਚ ਤੋਂ ਇਲਾਵਾ ਨਿਊ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਛਾਪੇ ਮਾਰੇ ਗਏ। ਇਸ ਦੌਰਾਨ ਉਹ ਚਰਚਾਂ ’ਚੋਂ ਜਾਇਦਾਦਾਂ ਨਾਲ ਸਬੰਧਤ ਅਹਿਮ ਦਸਤਾਵੇਜ਼, ਕੰਪਿਊਟਰ, ਪੈੱਨਡਰਾਈਵ, ਲੈਪਟਾਪ ਅਤੇ ਮੋਬਾਈਲ ਫੋਨ ਆਪਣੇ ਨਾਲ ਲੈ ਗਏ। ਇਨ੍ਹਾਂ ਪਾਦਰੀਆਂ ’ਤੇ ਲੋਕਾਂ ਦਾ ਚਮਤਕਾਰੀ ਢੰਗ ਨਾਲ ਇਲਾਜ ਕਰਨ ਦੇ ਨਾਮ ’ਤੇ ਲੋਕਾਂ ਕੋਲੋਂ ਪੈਸੇ ਵਸੂਲਣ ਦੇ ਦੋਸ਼ ਲੱਗਦੇ ਆ ਰਹੇ ਹਨ।

ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦੋਵਾਂ ਪਾਦਰੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਸਵੇਰੇ 6 ਵਜੇ ਦੇ ਕਰੀਬ ਛਾਪੇ ਮਾਰਨੇ ਸ਼ੁਰੂ ਕੀਤੇ। ਇਸ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਸਨ। ਇਸੇ ਤਰ੍ਹਾਂ ਪਾਦਰੀ ਬਜਿੰਦਰ ਸਿੰਘ ਨੇ ਜਲੰਧਰ ਦੇ ਪਿੰਡ ਤਾਜਪੁਰ ਤੋਂ ਇਲਾਵਾ, ਪਿੰਡ ਬੜੌਦੀ, ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਕੇਂਦਰ ਸਥਾਪਤ ਕੀਤੇ ਹਨ। ਇਹ ਦੋਵੇਂ ਪੈਂਟੀਕੋਸਟਲ ਪਾਦਰੀ ਹਨ ਅਤੇ ਲੋਕਾਂ ਨੂੰ ਚਮਤਕਾਰੀ ਇਲਾਜ ਦਾ ਭਰੋਸਾ ਦਿੰਦੇ ਹਨ। ਪਾਸਟਰ ਬਜਿੰਦਰ ਸਿੰਘ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰ ਚੁੱਕਾ ਹੈ। ਬਜਿੰਦਰ ਸਿੰਘ ਨੇ ਕਰੀਬ ਇੱਕ ਦਹਾਕਾ ਪਹਿਲਾਂ ਈਸਾਈ ਧਰਮ ਅਪਣਾਇਆ ਸੀ ਅਤੇ ਮਗਰੋਂ ਉਹ ਈਸਾਈ ਪ੍ਰਚਾਰਕ ਬਣ ਗਿਆ। ਉਹ ਜੁਲਾਈ 2018 ਵਿੱਚ ਜ਼ੀਰਕਪੁਰ ’ਚ ਜਬਰ-ਜਨਾਹ ਦੇ ਇੱਕ ਕੇਸ ਵਿੱਚ ਵੀ ਫਸ ਗਿਆ ਸੀ। ਇਸ ਮਗਰੋਂ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਸਤੰਬਰ ਵਿੱਚ ਦਿੱਲੀ ਦੇ ਇੱਕ ਪਰਿਵਾਰ ਨੇ ਬਜਿੰਦਰ ਸਿੰਘ ’ਤੇ 50 ਹਜ਼ਾਰ ਰੁਪਏ ਠੱਗਣ ਦਾ ਦੋਸ਼ ਲਾਇਆ ਸੀ।

ਪਾਸਟਰ ਬਜਿੰਦਰ ਸਿੰਘ ਦੇ ਕਰੀਬੀ ਅਵਤਾਰ ਸਿੰਘ ਦੇ ਘਰ ਵੀ ਛਾਪਾ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਆਮਦਨ ਕਰ ਵਿਭਾਗ ਦੀ ਟੀਮ ਨੇ ਇੱਥੇ ਕੋਟ ਖਾਲਸਾ ਦੇ ਰਾਮ ਨਗਰ ਇਲਾਕੇ ਵਿੱਚ ਮਸੀਹ ਭਾਈਚਾਰੇ ਨਾਲ ਸਬੰਧਤ ਇੱਕ ਪ੍ਰਚਾਰਕ ਅਵਤਾਰ ਸਿੰਘ ਦੇ ਘਰ ਵੀ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ 6 ਵਜੇ ਉਸ ਦੇ ਘਰ ਪਹੁੰਚੀ ਅਤੇ ਸ਼ਾਮ 5 ਵਜੇ ਤੱਕ ਕਾਰਵਾਈ ਜਾਰੀ ਰਹੀ। ਅਵਤਾਰ ਸਿੰਘ ਸਰਕਾਰੀ ਅਧਿਆਪਕ ਹੈ। ਪਤਾ ਲੱਗਾ ਹੈ ਕਿ ਤਾਜਪੁਰ ਦੇ ਪਾਸਟਰ ਬਜਿੰਦਰ ਸਿੰਘ ਨਾਲ ਵੀ ਉਸ ਦਾ ਕਰੀਬੀ ਰਿਸ਼ਤਾ ਹੈ। ਆਮਦਨ ਕਰ ਵਿਭਾਗ ਨੇ ਅਵਤਾਰ ਸਿੰਘ ਦੇ ਜਾਇਦਾਦਾਂ, ਬੈਂਕ ਖਾਤਿਆਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All