ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐਨਆਈਟੀ) ਦੇ ਸਹਿਯੋਗ ਨਾਲ ‘ਸਿਨਰਜੀਸਟਿਕ ਟਰੇਨਿੰਗ ਪ੍ਰੋਗਰਾਮ ਯੂਟੀਲਾਇਜ਼ਿੰਗ ਦਾ ਸਾਇੰਟੇਫਿਕ ਐਂਡ ਟੈਕਨਾਲੋਜੀ ਇਨਫਰਾਸਟਰਕਚਰ’ (ਐਸਟੀਯੂਟੀਆਈ) ਤਹਿਤ ‘ਐਡਵਾਂਸਡ ਕੈਰੈਕਟਰਾਈਜੇਸ਼ਨ ਟੈਕਨੀਕਸ ਫਾਰ ਕੈਮੀਕਲ ਸਕੈਫੋਲਡ’ ਵਿਸ਼ੇ ’ਤੇ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ 25 ਪ੍ਰਤੀਯੋਗੀਆਂ ਨੇ ਭਾਗ ਲਿਆ। ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਅਧਿਆਪਕਾਂ ਨੂੰ ਸਮਾਜ ਦੇ ਭਲੇ ਲਈ ਵਿਗਿਆਨਕ ਅਧਿਐਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।