ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੁੱਖਾਂ ਅਤੇ ਬੂਟਿਆਂ ਦੀ ਪਛਾਣ ਤੇ ਜਾਗਰੂਕਤਾ ਲਈ ਕਿਊ ਆਰ ਕੋਡ ਵਾਲੀਆਂ ਨੇਮ ਪਲੇਟਾਂ ਸਥਾਪਤ ਕੀਤੀਆਂ ਹਨ। ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਅੱਜ ਕਿਹਾ ਕਿ ਬਨਸਪਤੀ ਵਿਗਿਆਨੀ, ਜੋ ਰੁਖਾਂ ਅਤੇ ਝਾੜੀਆਂ ’ਤੇ ਕੰਮ ਕਰ ਰਿਹਾ ਹੈ, ਉਹ ਬੂਟਿਆਂ ਅਤੇ ਦਰੱਖਤਾਂ ਦੀ ਪਛਾਣ ਕਰ ਸਕਦਾ ਹੈ। ਇਸ ਸਬੰਧੀ ਨੇਮ ਪਲੇਟਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਂਪਸ ਵਿਚ ਦਰਖੱਤ ਅਤੇ ਬੂਟੇ ਵੱਡੀ ਗਿਣਤੀ ਵਿਚ ਪੰਛੀਆਂ ਨੂੰ ਵੀ ਪਨਾਹ ਦਿੰਦੇ ਹਨ। ਕੈਂਪਸ ਵਿਚ 45 ਹਜ਼ਾਰ ਰੁੱਖ ਅਤੇ ਬੂਟੇ ਹਨ।