ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਕਾਰਕੁੰਨਾਂ ਵਲੋਂ ਅੱਜ ਸ਼ਾਮ ਨੂੰ ਇਥੇ ਭੰਡਾਰੀ ਪੁਲ ਵਿਖੇ ਮੋਮਬੱਤੀਆਂ ਜਗਾ ਕੇ ਲਖੀਮਪੁਰ ਖੀਰੀ ਵਿਚ ਕਤਲ ਕੀਤੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਰੈਲੀ ਕੀਤੀ ਗਈ, ਜਿਸਨੂੰ ਸੰਬੋਧਨ ਕੀਤਾ। ਹੋਲੀ ਸਿਟੀ ਫਾਰਮਰਜ਼ ਗਰੁੱਪ ਦੀ ਅਗਵਾਈ ਹੇਠ ਅੱਜ ਸ਼ਾਮ ਇਕ ਕੈਂਡਲ ਮਾਰਚ ਕੱਢ ਕੇ ਲਖੀਮਪੁਰ ਖੀਰੀ ਵਿਚ ਕਤਲ ਕੀਤੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਨਾਂ ਨੇ ਮੋਮਬੱਤੀਆਂ ਤੇ ਬੈਨਰ ਫੜੇ ਹੋਏ ਸਨ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਮਾਹਲ, ਸਿਕੰਦਰ ਸਿੰਘ ਗਿੱਲ, ਰਾਜਨ ਮਾਨ, ਸਾਬਕਾ ਉਪ ਕੁਲਪਤੀ ਡਾ. ਐੱਮਪੀ ਐਸ ਈਸ਼ਰ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਡਾ. ਦਲਬੀਰ ਸਿੰਘ ਸੋਗੀ, ਐਚ ਐਸ ਘੁੰਮਣ, ਡਾ. ਐਨ. ਪੀ ਸਿੰਘ ਸੈਣੀ, ਗੁਰਪ੍ਰਤਾਪ ਸਿੰਘ ਛੀਨਾ, ਡਾ. ਬਿਕਰਮਜੀਤ ਸਿੰਘ ਬਾਜਵਾ ਤੇ ਹੋਰਨਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਦੇ ਕਾਰਕੁੰਨਾਂ ਵਲੋਂ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਸ਼ਹੀਦੀ ਦਿਵਸ ਮਨਾਇਆ ਗਿਆ।