ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਮਾਰਚ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22 ਬੀ ਦੀ ਜ਼ਿਲ੍ਹਾ ਜਥੇਬੰਦਕ ਕਾਨਫ਼ਰੰਸ ਸਥਾਨਕ ਰਾਮ ਬਾਗ ਸਰਕਾਰੀ ਸਕੂਲ ਵਿੱਚ ਹੋਈ। ਇਸ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨ, ਪੇ-ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਾਉਣ ਲਈ ਅਗਲੇ ਸੰਘਰਸ਼ ਲਈ ਤਿਆਰ ਰਹਿਣ ਤੇ ਸਾਮਰਾਜੀ ਨੀਤੀਆਂ ਤਹਿਤ ਯੂਕਰੇਨ-ਰੂਸ ਜੰਗ ਦੇ ਖਾਤਮੇ ਲਈ ਆਵਾਜ਼ ਬੁਲੰਦ ਕੀਤੀ ਗਈ। ਇਹ ਕਾਨਫਰੰਸ ਤਰਲੋਕ ਸਿੰਘ, ਕੁਲਦੀਪ ਸ਼ਰਮਾ ਤੇ ਗੁਰਚਰਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਸਵਿੰਦਰ ਉੱਘੀ ਤੇ ਬਲਕਾਰ ਸਿੰਘ ਵਲਟੋਹਾ ਸੂਬਾਈ ਅਬਜ਼ਰਵਰ ਤੌਰ ’ਤੇ ਸ਼ਾਮਲ ਹੋਏ। ਜਨਰਲ ਸਕੱਤਰ ਦੀ ਰਿਪੋਰਟ ’ਤੇ ਬਹਿਸ ਉਪਰੰਤ ਨਵੀਂ ਜ਼ਿਲ੍ਹਾ ਕਮੇਟੀ ਚੁਣੀ ਗਈ, ਜਿਸ ਵਿੱਚ ਪ੍ਰਧਾਨ ਅਜੇ ਕੁਮਾਰ ਸਨੋਤਰਾ, ਚੇਅਰਮੈਨ ਗੁਰਚਰਨ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਜੀਐੱਸ ਉੱਪਲ ਤੇ ਪਰਮਜੀਤ ਕੌਰ, ਮੀਤ ਪ੍ਰਧਾਨ, ਸਾਹਿਬ ਸੋਨੂੰ ਤੇ ਕੁਲਵਿੰਦਰ ਸਿੰਘ ਛਾਪਾ, ਜਨਰਲ ਸਕੱਤਰ ਜਸਵੰਤ ਰਾਏ, ਵਿੱਤ ਸਕੱਤਰ ਤਰਲੋਕ ਸਿੰਘ, ਪ੍ਰੈੱਸ ਸਕੱਤਰ ਉਂਕਾਰ ਸਿੰਘ ਸਹਾਇਕ ਸਕੱਤਰ ਭਵਾਨੀ ਬਣਾਏ ਗਏ।