ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਫਰਵਰੀ
ਹਲਕਾ ਪੂਰਬੀ ’ਚੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਬਾਅਦ ਵਿੱਚ ਪੰਜਾਬ ਬ੍ਰਾਹਮਣ ਸਭਾ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਸ੍ਰੀ ਮਜੀਠੀਆ ਨੇ ਦੁਰਗਿਆਣਾ ਮੰਦਿਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ, ਬਲਬੀਰ ਬਜਾਜ, ਰਾਮ ਮੂਰਤੀ ਤੇ ਹੋਰਨਾਂ ਨੇ ਸ੍ਰੀ ਮਜੀਠੀਆ ਨੂੰ ਮੰਦਿਰ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ। ਪੂਰਬੀ ਹਲਕੇ ਦੇ 28 ਨੰਬਰ ਵਾਰਡ ਵਿੱਚ ਹੋਏ ਪ੍ਰੋਗਰਾਮ ਦੌਰਾਨ ਪੰਜਾਬ ਬ੍ਰਾਹਮਣ ਸਭਾ ਨੇ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੀਵ ਜੋਸ਼ੀ, ਜਨਰਲ ਸਕੱਤਰ ਸੰਜੀਵ, ਨਰੇਸ਼ ਮੋਦਗਿੱਲ, ਪ੍ਰੋ. ਕੌਸ਼ਲ, ਵਿਨੋਦ ਸ਼ਰਮਾ, ਰਾਜੀਵ ਜ਼ੁਲਕਾ, ਐੱਸ ਕੇ ਸੋਨੀ, ਰਜਤ ਰਾਮਪਾਲ ਅਤੇ ਡਾ. ਰਵੀ ਬਿਆਲਾ ਮੌਜੂਦ ਸਨ।