ਅੰਮ੍ਰਿਤਸਰ: ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਤੋਂ ਹਰਪਾਲ ਭਾਟੀਆ ਦੀ ਅਗਵਾਈ ਅਤੇ ਲਵੀਂ ਛਾਬੜਾ ਦੀ ਅਗਵਾਈ ਵਿੱਚ ਬੀਬੀਆਂ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚਿਆ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ, ਜਤਿੰਦਰ ਸਿੰਘ, ਹਰਿੰਦਰ ਸਿੰਘ ਤੇ ਰੋਮੀ ਸਿੰਘ ਨੇ ਜਥੇ ਵਿੱਚ ਸ਼ਾਮਲ ਸੰਗਤ ਨੂੰ ਸਿਰੋਪਾਓ ਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਤ ਕੀਤਾ। ਲਵੀ ਛਾਬੜਾ ਨੇ ਇਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਮੌਕੇ ਰੂਬੀ ਸਲੂਜਾ, ਸੋਨੂੰ ਬੱਗਾ, ਸ਼ੰਮੀ ਛਾਬੜਾ, ਕੁਲਵੰਤ ਰਾਜਪਾਲ, ਬਬਲੀ ਬੱਗਾ, ਪ੍ਰੀਤੀ ਮਲਹੋਤਰਾ, ਬੱਬੀ ਸਲੂਜਾ, ਗੀਤਿਕਾ ਅਰੋੜਾ, ਰਵਿੰਦਰ ਸੋਨੀਆ, ਰਸ਼ਮੀ, ਖੁੱਸ਼ਲੀਨ, ਜਯੋਤੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ