ਕਾਂਗਰਸ ਮੁੜ ਸੱਤਾ ’ਚ ਆਈ ਤਾਂ ‘ਮਾਫੀਆ ਰਾਜ’ ਦਾ ਭੋਗ ਪਏਗਾ: ਸਿੱਧੂ

ਕਾਂਗਰਸ ਮੁੜ ਸੱਤਾ ’ਚ ਆਈ ਤਾਂ ‘ਮਾਫੀਆ ਰਾਜ’ ਦਾ ਭੋਗ ਪਏਗਾ: ਸਿੱਧੂ

ਨਵਜੋਤ ਸਿੰਘ ਸਿੱਧੂ ਅੰਮਿ੍ਤਸਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਅੰਮ੍ਰਿਤਸਰ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਮੁੜ ਸੱਤਾ ਵਿਚ ਆਈ ਤਾਂ ਹਰ ਤਰ੍ਹਾਂ ਦਾ ਮਾਫੀਆ ਰਾਜ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ‘ਜਾਂ ਸਿੱਧੂ ਰਹੇਗਾ ਜਾਂ ਮਾਫੀਆ ਰਾਜ’। ਉਨ੍ਹਾਂ ਕਿਹਾ ਕਿ ਬਕਾਇਆ 13 ਨੁਕਾਤੀ ਏਜੰਡਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ। ਸਿੱਧੂ ਇਥੇ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਬਸਪਾ ਆਗੂ ਤਰਸੇਮ ਸਿੰਘ ਭੋਲਾ ਨੂੰ ਸਾਥੀਆਂ ਸਮੇਤ ਕਾਂਗਰਸ ਵਿਚ ਜੀ ਆਇਆਂ ਆਖਿਆ। ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਬਕਾਇਆ 13 ਨੁਕਾਤੀ ਏਜੰਡਾ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨਾਲ ਗੱਲ ਹੋਣ ਤੋਂ ਬਾਅਦ ਹੀ ਉਨ੍ਹਾਂ ਇਹ ਖੁਲਾਸਾ ਕੀਤਾ ਹੈ ਜਦੋਂਕਿ ‘ਪੰਜਾਬ ਮਾਡਲ’ ਦੇ ਦੂਜੇ ਹਿੱਸੇ ਦਾ ਖੁਲਾਸਾ ਵੀ ਜਲਦੀ ਕਰਨਗੇ। ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ, ਨਸ਼ੇ ਤੇ ਮਾਫੀਆ ਰਾਜ ਨੂੰ ਖਤਮ ਕੀਤਾ ਜਾਵੇਗਾ। ਲੋਕਾਂ ਦੇ ਕੰਮ ਤੁਰੰਤ ਕਰਨ ਲਈ ਈ-ਪੋਰਟਲ ਸਿਸਟਮ ਲਾਗੂ ਕੀਤਾ ਜਾਵੇਗਾ।

ਚੋਰਮੋਰੀਆਂ ਬੰਦ ਕਰਕੇ ਪੰਜਾਬ ਦੀ ਆਮਦਨ ਨੂੰ ਵਧਾਇਆ ਜਾਵੇਗਾ, ਜਿਸ ਨੂੰ ਲੋਕ ਭਲਾਈ ਕਾਰਜਾਂ ਵਾਸਤੇ ਖਰਚ ਕੀਤਾ ਜਾਵੇਗਾ। ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 13 ਨੁਕਾਤੀ ਏਜੰਡੇ ਤਹਿਤ ਸ਼ਰਾਬ, ਰੇਤ ਅਤੇ ਭੂ ਮਾਫੀਆ ਨੂੰ ਖਤਮ ਕਰਕੇ ਸਰਕਾਰੀ ਖਜ਼ਾਨਾ ਭਰਿਆ ਜਾਵੇਗਾ। ਇਸ ਨਾਲ ਸਰਕਾਰ ਨੂੰ ਲਗਪਗ 50 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ, ਜਿਸਨੂੰ ਅਗਾਂਹ ਸਰਕਾਰੀ ਯੋਜਨਾਵਾਂ ਲਈ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਲਾਨਿੰਗ ਕਮਿਸ਼ਨ ਦਾ ਮੁੜ ਤੋਂ ਗਠਨ ਕੀਤਾ ਜਾਵੇਗਾ, ਜਿਸ ਰਾਹੀਂ ਸੂਬੇ ਵਿਚ ‘ਈ ਗਵਰਨੈਂਸ’ ਦਿੱਤੀ ਜਾਵੇਗੀ। ਲਗਪਗ 170 ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਕੇਬਲ ਅਤੇ ਟਰਾਂਸਪੋਰਟ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਕਾਂਗਰਸੀ ਆਗੂ ਹਾਜ਼ਰ ਸਨ।

ਕੇਜਰੀਵਾਲ ‘ਸਿਆਸੀ ਯਾਤਰੂ ਤੇ ਪਰਵਾਸੀ ਪੰਛੀ’

ਸਿੱਧੂ ਨੇ ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਉਸ ਨੂੰ ‘ਸਿਆਸੀ ਯਾਤਰੂ ਅਤੇ ਪ੍ਰਵਾਸੀ ਪੰਛੀ’ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਕਾਂਗਰਸ ਦੇ ਪੰਜਾਬ ਮਾਡਲ ਦੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੱਜ ਤਕ ਪੰਜਾਬ ਵਾਸੀਆਂ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਲਈ ਰਕਮ ਕਿੱਥੋਂ ਆਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਹੁਣ ਤਕ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਪੈਸੇ ਦਾ ਲੇਖਾ ਜੋਖਾ ਵੀ ਨਹੀਂ ਦੇ ਸਕੇ ਹਨ।

ਨਵਜੋਤ ਸਿੱਧੂ ਵੱਲੋਂ ਕਾਂਗਰਸ ਦੇ 39 ਬੁਲਾਰੇ ਨਿਯੁਕਤ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ 39 ਬੁਲਾਰਿਆਂ ਦੀ ਅੱਜ ਸੂਚੀ ਜਾਰੀ ਕੀਤੀ ਹੈ। ਪਾਰਟੀ ਪ੍ਰਧਾਨ ਨੇ ਇਸ ਸੂਚੀ ਵਿੱਚ ਪੰਜ ਡਾਕਟਰਾਂ ਅਤੇ ਤਿੰਨ ਵਕੀਲਾਂ ਨੂੰ ਥਾਂ ਦਿੱਤੀ ਹੈ| ਪਾਰਟੀ ਦੇ ਅਧਿਕਾਰਤ ਬੁਲਾਰਿਆਂ ਵਿੱਚ ਡਾ. ਰਾਜ ਕੁਮਾਰ ਵੇਰਕਾ, ਡਾ. ਅਮਰ ਸਿੰਘ, ਰਾਜ ਕੁਮਾਰ ਚੱਬੇਵਾਲ, ਕੁਲਦੀਪ ਵੈਦ, ਅਮਿਤ ਵਿੱਜ, ਅਵਤਾਰ ਸਿੰਘ ਜੂਨੀਅਰ, ਗੌਤਮ ਸੇਠ, ਬਰਿੰਦਰ ਢਿੱਲੋਂ, ਦਲਜੀਤ ਸਿੰਘ ਗਿਲਜੀਆਂ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਅਮਿਤ ਬਾਵਾ, ਡਾ. ਜਸਲੀਨ ਸੇਠੀ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਰਿੰਪਲ ਮਿੱਡਾ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਬਾਲੀ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਸੰਧੂ ਅਤੇ ਗੌਰਵ ਸੰਧੂ ਸ਼ਾਮਲ ਹਨ| ਬੁਲਾਰਿਆਂ ਵਿੱਚ ਡਾ. ਰਮਨ ਸੁਬਰਾਮਨੀਅਮ, ਡਾ. ਬੂਟਾ ਸਿੰਘ ਵੈਰਾਗੀ, ਵਰੁਣ ਮਹਿਤਾ, ਪ੍ਰੋ. ਕੋਮਲ ਗਰਨੂਰ, ਨਰਿੰਦਰਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਖਾਂਵਾਲਾ, ਕਾਮਿਲ ਸਿੰਘ, ਅੰਮ੍ਰਿਤਾ ਗਿੱਲ, ਸ੍ਰੀਮਤੀ ਪੀ ਜੇ ਸਰਕਾਰੀਆ, ਭੁਪਿੰਦਰ ਸਿੰਘ ਗੋਰਾ, ਰਾਣਾ ਬਲਜੀਤ ਚਹਿਲ, ਰੂਬੀ ਗਿੱਲ, ਜਸਮੀਤ ਗੰਡੀਵਿੰਡ, ਦੀਪ ਬਾਠ, ਗੁਰਦੇਵ ਸਿੰਘ ਚੀਮਾ, ਨਿੱਕੀ ਰਾਇਤ, ਹਰਦੀਪ ਸਿੰਘ ਕਿੰਗਰਾ, ਗਗਨਦੀਪ ਸਿੰਘ ਥਰੀਕੇ ਅਤੇ ਅਰਸ਼ਪ੍ਰੀਤ ਸਿੰਘ ਖਡਿਆਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All