ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2021 ਸੈਸ਼ਨ ਦੇ ਨਤੀਜੇ ਐਲਾਨੇ ਗਏ ਹਨ। ਰੈਫ੍ਰਿਜਰੇਸਨ ਤੇ ਏਅਰ ਕੰਡੀਸ਼ਨਿੰਗ ਅਤੇ ਮਨੋਰੰਜਨ ਤਕਨਾਲੋਜੀ ਦਾ ਸਮੈਸਟਰ ਪੰਜਵਾਂ, ਥੀਏਟਰ ਤੇ ਸਟੇਜ ਕਰਾਫਟ ਦੇ ਸਮੈਸਟਰ ਪੰਜਵੇਂ, ਵਿੱਤੀ ਮਾਰਕੀਟ ਪ੍ਰਬੰਧਨ ਦੇ ਸਮੈਸਟਰ ਪਹਿਲੇ, ਵਿੱਤੀ ਮਾਰਕੀਟ ਪ੍ਰਬੰਧਨ ਦੇ ਸਮੈਸਟਰ ਤੀਜੇ, ਕਾਸਮੀਟਾਲੋਜੀ ਐਂਡ ਵੈੱਲਨੈਸ ਦੇ ਸਮੈਸਟਰ ਤੀਜੇ, ਮਾਨਸਿਕ ਸਿਹਤ ਸਲਾਹ ਦੇ ਸਮੈਸਟਰ ਪੰਜਵੇਂਂ, ਬਿਊਟੀ ਐਂਡ ਫਿਟਨੈਸ ਦੇ ਸਮੈਸਟਰ ਪਹਿਲੇ, ਤੀਜੇ ਤੇ ਪੰਜਵੇਂ, ਫੈਸ਼ਨ ਡਿਜ਼ਾਈਨਿੰਗ ਦੇ ਸਮੈਸਟਰ ਤੀਜੇ ਤੇ ਪੰਜਵੇਂ, ਡੇਟਾ ਸਾਇੰਸ ਤੇ ਸਾਫਟਵੇਅਰ ਇੰਜਨੀਅਰਿੰਗ ਦੇ ਸਮੈਸਟਰ ਪੰਜਵੇਂ, ਫੈਸ਼ਨ ਡਿਜਾਈਨਿੰਗ ਪ੍ਰੋਡਕਟ ਦੇ ਸਮੈਸਟਰ ਤੀਜੇ ਤੇ ਪੰਜਵੇਂ, ਐਮ.ਏ. ਮਿਊਜ਼ਿਕ ਇੰਸਟਰੂਮੈਂਟਲ ਦੇ ਸਮੈਸਟਰ ਪਹਿਲੇ ਤੇ ਤੀਜੇ, ਐੱਮ.ਏ. ਜਿਓਗਰਾਫੀ ਦੇ ਸਮੈਸਟਰ ਤੀਜੇ, ਮਾਸਟਰ ਆਫ ਆਰਟਸ (ਐਪਲਾਈਡ ਆਰਟ) ਦੇ ਸਮੈਸਟਰ ਪਹਿਲੇ ਤੇ ਤੀਜੇ, ਮਾਸਟਰ ਆਫ ਵੋਕੇਸ਼ਨ (ਕਾਸਮੀਟਾਲੋਜੀ ਤੇ ਤੰਦਰੁਸਤੀ) ਦੇ ਪਹਿਲੇ ਤੇ ਤੀਜੇ, ਮਾਸਟਰ ਆਫ ਵੋਕੇਸ਼ਨ (ਮਾਨਸਿਕ ਸਿਹਤ ਸਲਾਹ) ਦੇ ਸਮੈਸਟਰ-ਪਹਿਲੇ, ਬੈਚੁਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ) ਦੇ ਸਮੈਸਟਰ ਪਹਿਲੇ ਤੇ ਤੀਜੇ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।