ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਮਾਰਚ
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਦੇ ਕੈਂਪਸ ਵਿੱਚੋਂ ਐਮਰਜੈਂਸੀ ਬਲਾਕ ਕੋਲੋਂ ਅੱਜ ਸਵੇਰੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸਨੂੰ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ। ਹਸਪਤਾਲ ਪ੍ਰਸ਼ਾਸਨ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਸ ਵਿਅਕਤੀ ਦੀ ਮੌਤ ਕਿਸੇ ਹੋਰ ਥਾਂ ’ਤੇ ਹੋਈ ਹੈ ਤੇ ਲਾਸ਼ ਨੂੰ ਇਥੇ ਹਸਪਤਾਲ ਕੈਂਪਸ ’ਚ ਸੁੱਟਿਆ ਗਿਆ ਹੈ। ਮੁਢਲੇ ਤੌਰ ’ਤੇ ਲੱਗਦਾ ਕਿ ਲਾਸ਼ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ ਹੈ। ਇਸ ਤੋਂ ਪਹਿਲਾਂ ਇਹ ਅਫਵਾਹ ਸੀ ਕਿ ਹਸਪਤਾਲ ਦੇ ਕਰਮਚਾਰੀਆਂ ਨੇ ਕੁੱਤਿਆਂ ਨੂੰ ਇਕ ਲਾਸ਼ ਨੂੰ ਨੋਚਦਿਆਂ ਹੋਇਆਂ ਦੇਖਿਆ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਸੀ।