ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 16 ਮਈ
ਨਗਰ ਨਿਗਮ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿਗਮ ਕਰਮਚਾਰੀਆਂ ਲਈ ਡੇਂਗੂ ਦੀ ਰੋਕਥਾਮ ਅਤੇ ਤਣਾਅ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸਿਵਲ ਸਰਜਨ ਡਾ. ਸੁਮੀਤ ਸਿੰਘ ਨੇ ਕਿਹਾ ਕਿ ਮੱਛਰਾਂ ਤੋਂ ਹੋਣ ਵਾਲੀਆਂ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਚੌਕਸੀ ਤੇ ਜਾਣਕਾਰੀ ਨਾਲ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰਾਜੈਕਟ ਦੇ ਮੈਨੇਜਰ ਕੁਲਦੀਪ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਭੱਜ-ਦੌੜ ਅਤੇ ਮੁਕਾਬਲੇਬਾਜ਼ੀ ਵਾਲੀ ਜ਼ਿੰਦਗੀ ਵਿੱੱਚ ਰੋਜ਼ਾਨਾ ਤਣਾਅ ਹੋਣਾ ਆਮ ਹੋ ਗਿਆ ਹੈ। ਯਤੀਸ਼ ਕੁਮਾਰ ਨੇ ਤਣਾਅ ਪ੍ਰਬੰਧਨ ਬਾਰੇ ਸੁਝਾਅ ਦਿੱਤੇ।