ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਅਗਸਤ
ਅੰਮ੍ਰਿਤਸਰ ਵਿੱਚ ਇਸ ਵੇਲੇ ਸ਼ਹਿਰ ਵਿਚ 6 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾ ਚੁੱਕੇ ਹਨ ਜਿਥੇ ਕਿ ਲਗਾਤਾਰ 10 ਦਿਨ ਕਰਫਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ ਉਤੇ ਰੋਕ ਰਹੇਗੀ। ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂੰ ਅਗਰਵਾਲ ਨੇ ਜ਼ਿਲ੍ਹੇ ਵਿੱਚ ਵਧ ਰਹੀ ਕਰੋਨਾ ਮਹਾਮਾਰੀ ਉਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਲਾਏ ਗਏ ਜ਼ਾਬਤੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਡਾ. ਹਿਮਾਂਸ਼ੂੰ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 6 ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਜਾ ਚੁੱਕੇ ਹਨ, ਜਿਥੇ ਕਿ ਲਗਾਤਾਰ 10 ਦਿਨ ਕਰਫਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ ਉਤੇ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਅਤੇ ਕੱਟੜਾ ਬੱਘੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਊਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੈਨਿੰਗ ਸੈਂਟਰ ਜਿਨ੍ਹਾਂ ਵਿੱਚ ਐਕਸਰੇਅ ਅਤੇ ਐੱਮ.ਆਰ.ਆਈ ਦੇ ਟੈਸਟ ਕੀਤੇ ਜਾਂਦੇ ਹਨ, ਨੂੰ ਹਦਾਇਤ ਕੀਤੀ ਹੈ ਕਿ ਹਰੇਕ ਮਰੀਜ਼, ਜਿਸਦੇ ਲੱਛਣ ਕੋਰੋਨਾ-19 ਨਾਲ ਮਿਲਦੇ ਹੋਣ, ਦਾ ਡੈਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ