ਜਲੰਧਰ (ਨਿੱਜੀ ਪੱਤਰ ਪੇ੍ਰਕ): ਕਰੋਨਾ ਇਕ ਵਾਰ ਫਿਰ ਪੈਰ ਪਸਾਰਨ ਲੱਗਾ ਹੈ ਜਿਸ ਕਾਰਨ ਸਿਹਤ ਵਿਭਾਗ ਦੀ ਨੀਂਦ ਉਡ ਗਈ ਹੈ। ਜ਼ਿਲ੍ਹੇ ਵਿਚ ਅੱਜ ਕਰੋਨਾ ਨਾਲ ਤਿੰਨ ਮੌਤਾਂ ਹੋ ਗਈਆਂ ਜਦਕਿ 54 ਨਵੇਂ ਪਾਜ਼ੇਟਿਵ ਕੇਸ ਆਏ ਹਨ।
ਹੁਸ਼ਿਆਰਪੁਰ (ਪੱਤਰ ਪੇ੍ਰਕ): ਹੁਸ਼ਿਆਰਪੁਰ ’ਚ ਅੱਜ 27 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦਿੱਤੀ।
ਅੰਮ੍ਰਿਤਸਰ (ਟਨਸ): ਜ਼ਿਲ੍ਹੇ ’ਚ ਅੱਜ 37 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ ਅਤੇ ਇਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਦਲਜੀਤ ਕੌਰ (59) ਵਾਸੀ ਨਿਊ ਪ੍ਰਤਾਪ ਨਗਰ ਦੀ ਮੌਤ ਹੋ ਗਈ ਹੈ।