ਬਰਾੜ ਦੇ ਨਾਟਕਾਂ ਬਾਰੇ ਪੁਸਤਕ ਰਿਲੀਜ਼

ਬਰਾੜ ਦੇ ਨਾਟਕਾਂ ਬਾਰੇ ਪੁਸਤਕ ਰਿਲੀਜ਼

ਡਾ. ਹਰਜੀਤ ਕੌਰ ਆਪਣੀ ਪੁਸਤਕ ਸ੍ਰੀ ਜਤਿੰਦਰ ਬਰਾੜ ਨੂੰ ਭੇਟ ਕਰਦੇ ਹੋਏ।

ਪੱਤਰ ਪ੍ਰੇਰਕ

ਅੰਮ੍ਰਿਤਸਰ, 3 ਅਗਸਤ

ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਦੇ ਨਾਟਕਾਂ ਬਾਰੇ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੀ ਅਧਿਆਪਕਾ ਡਾ. ਹਰਜੀਤ ਕੌਰ ਨੇ ਆਪਣੀ ਸੰਪਾਦਕ ਪੁਸਤਕ ‘ਜਤਿੰਦਰ ਬਰਾੜ ਦੇ ਨਾਟਕ-ਚਿੰਤਨੀ ਪਰਿਪੇਖ’ ਦੀ ਪਹਿਲੀ ਕਾਪੀ ਅੱਜ ਪੰਜਾਬ ਨਾਟਸ਼ਾਲਾ ਵਿੱਚ ਰਿਲੀਜ਼ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਬਰਾੜ ਦੇ ਨਾਟਕ ਫਾਸਲੇ, ਅਰਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਹੈ। ਇਹ ਪੁਸਤਕ ਖੋਜ ਵਿਦਿਆਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ 22 ਵਿਦਵਾਨਾਂ ਦੇ ਖੋਜ ਪੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All