ਦਿਲਬਾਗ ਸਿੰਘ ਗਿੱਲ
ਅਟਾਰੀ, 5 ਜਨਵਰੀ
ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਭਰੋਭਾਲ ਨੇੜਿਓਂ ਡੇਢ ਕਿਲੋ ਹੈਰੋਇਨ (2 ਪੈਕਟ) ਅਤੇ 50 ਕਾਰਤੂਸ 9 ਐੱਮਐੱਮ ਬਰਾਮਦ ਕੀਤੇ ਹਨ। ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ’ਤੇ ਬੀਤੀ ਰਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਭਾਰਤ-ਪਾਕਿਸਤਾਨ ਦਰਮਿਆਨ ਲੱਗੀ ਕੰਡਿਆਲੀ ਤਾਰ ਦੇ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਦੋ ਪੈਕਟ ਬਰਾਮਦ ਹੋਏ। ਪੈਕਟਾਂ ਦੀ ਜਾਂਚ ਕੀਤੀ ਗਈ ਤਾਂ ਇੱਕ ਵਿੱਚੋਂ ਹੈਰੋਇਨ ਤੇ ਦੂਜੇ ਪੈਕਟ ਵਿੱਚੋਂ ਹੈਰੋਇਨ ਸਮੇਤ 9ਐੱਮਐੱਮ ਦੇ 50 ਕਾਰਤੂਸ ਮਿਲੇ। ਦੋਵਾਂ ਪੈਕਟਾਂ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ।