ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 11 ਅਪਰੈਲ
ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਨੇ ਪੜਤਾਲ ਦੌਰਾਨ ਇਹ ਪਤਾ ਲਾਇਆ ਕਿ ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਬੂਲਪੁਰਾ, ਸਾਹਬ ਪੁੱਤਰ ਦਲੀਪ ਕੁਮਾਰ ਵਾਸੀ ਫਰਨੀਚਰ ਮਾਰਕੀਟ ਵਾਲੀ ਗਲੀ ਹਾਲ ਗੇਟ, ਸ਼ਿਵਾ ਪੁੱਤਰ ਰਾਜੂ ਨਿਊ ਕਲੋਨੀ ਰਾਮਤੀਰਥ ਰੋਡ ਅਤੇ ਪ੍ਰਵੀਨ ਪੁੱਤਰ ਚਾਰੂ ਦਾਸ ਫਰਨੀਚਰ ਮਾਰਕੀਟ ਵਾਲੀ ਗਲੀ ਹਾਲ ਗੇਟ ਵਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਸਕੂਟਰ, ਮੋਟਰਸਾਈਕਲ ਤੇ ਕਾਰਾਂ ਦੀ ਪਾਰਕਿੰਗ ਫੀਸ ਉਗਰਾਹ ਰਹੇ ਸਨ। ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਪੁਲੀਸ ਦੀ ਸਹਾਇਤਾ ਨਾਲ ਮੌਕੇ ਤੋਂ ਫੜ ਕੇ ਚੌਕੀ ਇੰਚਾਰਜ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਬਣਦੀ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਵੱਲੋਂ ਬਾਹਰ ਰੱਖਿਆ ਸਾਮਾਨ ਜ਼ਬਤ ਕੀਤਾ ਗਿਆ।