ਪੱਤਰ ਪ੍ਰੇਰਕ
ਰਈਆ, 12 ਮਈ
ਸਰਕਾਰੀ ਮਿਡਲ ਸਕੂਲ ਪੱਡੇ ਦੇ ਪੰਜਾਬੀ ਅਧਿਆਪਕ ਵਿਰੁੱਧ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਦੀ ਜਾਂਚ ਅੱਜ ਸਿੱਖਿਆ ਵਿਭਾਗ ਦੀ ਟੀਮ ਵੱਲੋਂ ਸਕੂਲ ਵਿੱਚ ਕੀਤੀ ਗਈ। ਇਸ ਮੌਕੇ ਪੀੜਤ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਵੱਲੋਂ ਆਪਣੇ ਬਿਆਨ ਕਲਮਬੱਧ ਕਰਵਾਏ ਗਏ। ਮਾਪਿਆਂ ਵੱਲੋਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਕਿ ਸਿੱਖਿਆ ਅਧਿਕਾਰੀ ਉਕਤ ਅਧਿਆਪਕ ਨੂੰ ਬਚਾਅ ਰਹੇ ਹਨ।
ਉੱੱਧਰ, ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਸਾਰੀ ਜਾਂਚ ਕਰਨ ਉਪਰੰਤ ਉਹ ਆਪਣੀ ਆਖ਼ਰੀ ਰਿਪੋਰਟ ਸ਼ੁੱਕਰਵਾਰ 10 ਵਜੇ ਤੱਕ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ।