ਪ੍ਰਭੂ ਦਿਆਲ
ਸਿਰਸਾ, 27 ਮਈ
ਇਥੇ ਤੜਕੇ ਭਰਵੇਂ ਮੀਂਹ ਕਾਰਨ ਖੇਤ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਝੱਖੜ ਕਾਰਨ ਅਨੇਕਾਂ ਦਰਖੱਤ, ਬਿਜਲੀ ਦੇ ਖੰਬੇ ਤੇ ਟਰਾਂਸਫਾਰਮਰ ਡਿੱਗਣ ਨਾਲ ਦਰਜਨਾਂ ਪਿੰਡਾਂ ਤੇ ਕਈ ਸ਼ਹਿਰੀ ਖੇਤਰਾਂ ‘ਚ ਬਿਜਲੀ ਗੁੱਲ ਹੋ ਗਈ। ਸ਼ਹਿਰੀ ਖੇਤਰ ‘ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸੜਕਾਂ ਨਦੀਆਂ ਦਾ ਰੂਪ ਲੈ ਲਿਆ। ਕਈ ਨੀਵੀਆਂ ਕਲੋਨੀਆਂ ‘ਚ ਪਾਣੀ ਭਰ ਗਿਆ। ਸੜਕਾਂ ‘ਤੇ ਦਰਖੱਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਰੇਲ ਲਾਈਨ ‘ਤੇ ਰੁੱਖ ਡਿੱਗਣ ਨਾਲ ਕਈ ਗੱਡੀਆਂ ਵੀ ਲੇਟ ਹੋਈਆਂ ਹਨ। ਝੱਖੜ ਨਾਲ ਸਬਜ਼ੀਆਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ।