ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਅੱਗੇ ਆਉਣ ਦੀ ਲੋੜ: ਜੈਸ਼ੰਕਰ : The Tribune India

ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਅੱਗੇ ਆਉਣ ਦੀ ਲੋੜ: ਜੈਸ਼ੰਕਰ

ਵਿਦੇਸ਼ ਮੰਤਰੀ ਨੇ ‘ਇੰਡੀਆ ਗਲੋਬਲ ਫੋਰਮ ਯੂਏਈ ਸਮਿਟ’ ਨੂੰ ਕੀਤਾ ਸੰਬੋਧਨ

ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਅੱਗੇ ਆਉਣ ਦੀ ਲੋੜ: ਜੈਸ਼ੰਕਰ

ਅਬੂਧਾਬੀ ਵਿੱਚ ਇੰਡੀਆ ਗਲੋਬਲ ਫੋਰਮ ਯੂਏਈ ਸਮਿਟ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ। -ਫੋਟੋ: ਏਐੱਨਆਈ

ਅਬੂਧਾਬੀ/ਲੰਡਨ, 12 ਦਸੰਬਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਜਲਦੀ ਅੱਗੇ ਆਉਣ ਅਤੇ ਇਸ ਨੂੰ ਰੋਕਣ ਦੀ ਦਿਸ਼ਾ ਵੱਲ ਕੰਮ ਕਰਨ ਦੀ ਜ਼ਰੂਰਤ ਹੈ। ਅਬੂਧਾਬੀ ਵਿੱਚ ਜਲਵਾਯੂ, ਵਿੱਤ ਅਤੇ ਤਕਨਾਲੋਜੀ ਵਿਸ਼ਿਆਂ ’ਤੇ ‘ਇੰਡੀਆ ਗਲੋਬਲ ਫੋਰਮ ਯੂਏਈ ਸਮਿਟ’ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਜਲਵਾਯੂ ਨੂੰ ਲੈ ਕੇ ਬਹਿਸ ਦੇ ਦੋ ਹਿੱਸਿਆਂ ਵਿਚਾਲੇ ਫਰਕ ਦਾ ਜ਼ਿਕਰ ਕੀਤਾ। ਇਸ ਤਹਿਤ ਉਨ੍ਹਾਂ ਜਲਵਾਯੂ ਕਾਰਵਾਈ ਤੇ ਹਰੇ ਵਿਕਾਸ ਲਈ ਸਮਰਥਾ ਅਤੇ ਦੂਜਾ ਜਲਵਾਯੂ ਨਿਆਂ ਨੂੰ ਉਭਾਰਿਆ, ਜਿਸ ਲਈ ਵਿਕਾਸਸ਼ੀਲ ਮੁਲਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਲੋੜ ਹੈ।

ਜੈਸ਼ੰਕਰ ਨੇ ਕਿਹਾ, ‘‘ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਲੋਕ ਕਾਰਬਨ ਸਪੇਸ ’ਤੇ ਕਬਜ਼ਾ ਕਰ ਰਹੇ ਹਨ, ਉਹ ਵਾਅਦਾ ਕਰਦੇ ਰਹੇ ਹਨ ਕਿ ਉਹ ਦੂਜਿਆਂ ਦੀ ਮਦਦ ਕਰਨਗੇ ਅਤੇ ਸਪੱਸ਼ਟ ਤੌਰ ’ਤੇ ਉਨ੍ਹਾਂ ਨੇ ਦੁਨੀਆ ਨੂੰ ਤੇਜ਼ੀ ਨਾਲ ਬਦਲ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਹਰ ਸੀਓਪੀ ਵਿੱਚ ਕੁਝ ਨਵੇਂ ਤਰਕ, ਕੁਝ ਬਹਾਨੇ ਅਤੇ ਕੁਝ ਅਜਿਹੀਆਂ ਚੀਜ਼ਾਂ ਪੇਸ਼ ਕਰਦੇ ਹਨ, ਜੋ ਰਾਹ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਅਜੇ ਵੀ ਆਪਣੇ ਵਾਅਦੇ ਨਿਭਾਉਣ ਪ੍ਰਤੀ ਗੰਭੀਰ ਨਹੀਂ ਹਨ।

ਯੂਏਈ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਡਾ. ਅਨਵਰ ਮੁਹੰਮਦ ਗਰਗਸ਼ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਦੁਨੀਆ ਵਿਚਲੇ ਦੋ ਵੱਡੇ ਪਾੜਿਆਂ ਪਹਿਲਾ ਯੂਕਰੇਨ ਦੁਆਲੇ ਕੇਂਦਰਿਤ ਪੂਰਬੀ-ਪੱਛਮੀ ਵੰਡ ਅਤੇ ਦੂਜਾ ਵਿਕਾਸ ਦੁਆਲੇ ਕੇਂਦਰਿਤ ਉੱਤਰ-ਦੱਖਣੀ ਵੰਡ ’ਤੇ ਵੀ ਰੋਸ਼ਨੀ ਪਾਈ। ਮੰਚ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, “ਯੂਕਰੇਨ ਦਾ ਵੀ ਵਿਕਾਸ ’ਤੇ ਅਸਰ ਪੈ ਰਿਹਾ ਹੈ। ਮੇਰਾ ਮੰਨਣਾ ਹੈ ਕਿ ਭਾਰਤ ਇਕੱਲੇ ਨਹੀਂ ਸਗੋਂ ਯੂਏਈ ਵਰਗੇ ਦੇਸ਼ਾਂ ਨਾਲ ਮਿਲ ਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਭੂਮਿਕਾ ਨਿਭਾਅ ਸਕਦਾ ਹੈ। ਅੱਜ ਇਸ ਪਾੜੇ ਨੂੰ ਪੂਰਾ ਕਰਨ ਦੀ ਲੋੜ ਹੈ।’’ -ਪੀਟੀਆਈ

ਜੈਸ਼ੰਕਰ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਵੱਲੋਂ ਹਿੰਦ-ਪ੍ਰਸ਼ਾਂਤ ਨੀਤੀ ’ਤੇ ਚਰਚਾ

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੀ ਕੈਨੇਡੀਅਨ ਹਮਰੁਤਬਾ ਮੇਲਾਨੀ ਜੋਲੀ ਨਾਲ ਕੀਤੀ ਗੱਲਬਾਤ ’ਚ ਹਿੰਦ-ਪ੍ਰਸ਼ਾਂਤ ਦੇ ਮੁੱਦੇ ਉਤੇ ਧਿਆਨ ਕੇਂਦਰਤ ਕੀਤਾ। ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ ਤੇ ਕੈਨੇਡਾ ਵਿਚਾਲੇ ਤਾਲਮੇਲ ਦੇ ਸੰਭਾਵੀ ਖੇਤਰਾਂ ’ਤੇ ਵਿਚਾਰ-ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਆਪਣਾ ਫ਼ੌਜੀ ਰਸੂਖ਼ ਵਧਾ ਰਿਹਾ ਹੈ। ਹਾਲ ਹੀ ਵਿਚ ਕੈਨੇਡਾ ਨੇ ਆਪਣੀ ਵਿਆਪਕ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਖੁਲਾਸਾ ਕੀਤਾ ਸੀ। ਇਹ ਰਣਨੀਤੀ ਖੇਤਰ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਤੇ ਸੁਰੱਖਿਆ ਯਕੀਨੀ ਬਣਾਉਣ ਉਤੇ ਕੇਂਦਰਤ ਹੈ। ਇਸ ਤੋਂ ਇਲਾਵਾ ਚੀਨ ਦੇ ਹਮਲਾਵਰ ਰਵੱਈਏ ਕਾਰਨ ਬਣ ਰਹੀਆਂ ਚੁਣੌਤੀਆਂ ਉਤੇ ਵੀ ਧਿਆਨ ਦਿੱਤਾ ਗਿਆ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘ਅਸੀਂ ਦੁਵੱਲਾ ਸਹਿਯੋਗ ਵਧਾਉਣ ਤੇ ਲੋਕਾਂ ਵਿਚਾਲੇ ਰਾਬਤਾ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਹਿੰਦ-ਪ੍ਰਸ਼ਾਂਤ ਬਾਰੇ ਕੈਨੇਡਾ ਦੀ ਨਵੀਂ ਰਣਨੀਤੀ ’ਤੇ ਵੀ ਚਰਚਾ ਹੋਈ ਹੈ।’ ਦੱਸਣਯੋਗ ਹੈ ਕਿ ਕੈਨੇਡਾ ਨੇ ਆਪਣੀ ਹਿੰਦ-ਪ੍ਰਸ਼ਾਂਤ ਰਣਨੀਤੀ ’ਚ ਭਾਰਤ ਨੂੰ ਇਸ ਖੇਤਰ ਵਿਚ ਅਹਿਮ ਭਾਈਵਾਲ ਵਜੋਂ ਦਰਜ ਕੀਤਾ ਹੈ। ਓਟਵਾ ਨੇ ਕਿਹਾ ਹੈ ਕਿ ਉਹ ਨਵੀਂ ਦਿੱਲੀ ਨਾਲ ਆਰਥਿਕ ਰਾਬਤੇ ਦੇ ਵਿਸਤਾਰ ’ਤੇ ਵੀ ਧਿਆਨ ਦੇਣਗੇ। ਵਪਾਰ ਤੇ ਨਿਵੇਸ਼ ਨੂੰ ਮਜ਼ਬੂਤ ਬਣਾਇਆ ਜਾਵੇਗਾ। ਜੋਲੀ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਹਿੰਦ-ਪ੍ਰਸ਼ਾਂਤ ਰਣਨੀਤੀ ਉਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੀ20 ਵਿਚਲੇ ਸਾਂਝੇ ਹਿੱਤਾਂ ਉਤੇ ਵੀ ਚਰਚਾ ਹੋਈ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All