ਲਹਿਰਾਗਾਗਾ: ਇੱਥੇ ਸੁਸਾਇਟੀ ਫਾਰ ਐਜੂਕੇਸ਼ਨ ਐਂਡ ਅਵੇਅਰਨੈੱਸ ਇਨ ਬੈਕਵਰਡ ਏਰੀਆਜ ਵੱਲੋਂ ਇੱਥੇ ਚਲਾਏ ਜਾ ਰਹੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਐੱਮਡੀ ਕੰਵਲਜੀਤ ਸਿੰਘ ਢੀਂਡਸਾ ਨੂੰ ਨੋਇਡਾ (ਦਿੱਲੀ) ਵਿੱਚ ਵਿਸ਼ਵ ਚੈਂਬਰ ਆਫ ਮੀਡੀਆ ਐਂਡ ਐਂਟਰਟੇਨਮੈਂਟ ਇੰਡਸਟਰਰੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਰਾਸ਼ਟਰੀ ਸਿੱਖਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਜ ਇੱਥੇ ਕੰਵਲਜੀਤ ਸਿੰਘ ਢੀਂਡਸਾ ਨੇ ਇਸ ਐਵਾਰਡ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ