ਖੜਗੇ ਦੀ ਰਿਹਾਇਸ਼ ’ਤੇ ਵਿਰੋਧੀ ਧਿਰਾਂ ਦੀ ਬੈਠਕ, ਰਣਨੀਤੀ ਬਾਰੇ ਵਿਚਾਰਾਂ : The Tribune India

ਖੜਗੇ ਦੀ ਰਿਹਾਇਸ਼ ’ਤੇ ਵਿਰੋਧੀ ਧਿਰਾਂ ਦੀ ਬੈਠਕ, ਰਣਨੀਤੀ ਬਾਰੇ ਵਿਚਾਰਾਂ

ਖੜਗੇ ਦੀ ਰਿਹਾਇਸ਼ ’ਤੇ ਵਿਰੋਧੀ ਧਿਰਾਂ ਦੀ ਬੈਠਕ, ਰਣਨੀਤੀ ਬਾਰੇ ਵਿਚਾਰਾਂ

ਮੀਿਟੰਗ ਲਈ ਜਾਂਦੇ ਹੋਏ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰ ਆਗੂ।

ਨਵੀਂ ਦਿੱਲੀ, 27 ਮਾਰਚ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ਉਤੇ ਅੱਜ ਵਿਰੋਧੀ ਪਾਰਟੀਆਂ ਦੇ 18 ਆਗੂਆਂ ਦੀ ਮੀਟਿੰਗ ਹੋਈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਘਰ ਹੋਈ ਬੈਠਕ ਵਿਚ ਅਗਲੀ ਰਣਨੀਤੀ ਉਤੇ ਵਿਚਾਰ-ਚਰਚਾ ਹੋਈ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਮੌਕੇ ਹਾਜ਼ਰ ਸਨ। ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਊਤ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਸੈਨਾ ਨੇ ਸਾਵਰਕਰ ਬਾਰੇ ਰਾਹੁਲ ਦੀਆਂ ਟਿੱਪਣੀਆਂ ਨਾਲ ਅਸਹਿਮਤੀ ਜ਼ਾਹਿਰ ਕੀਤੀ ਹੈ। ਇਸ ਮੌਕੇ ਟੀਐਮਸੀ, ਆਪ ਤੇ ਬੀਆਰਐੱਸ ਦੇ ਆਗੂ ਹਾਜ਼ਰ ਸਨ। ਖੜਗੇ ਨੇ ਟਵੀਟ ਕੀਤਾ, ‘ਇਕ ਆਦਮੀ ਨੂੰ ਬਚਾਉਣ ਲਈ ਮੋਦੀ ਜੀ 140 ਕਰੋੜ ਲੋਕਾਂ ਦੇ ਹਿੱਤਾਂ ਨੂੰ ਢਾਹ ਲਾ ਰਹੇ ਹਨ। ਪ੍ਰਧਾਨ ਮੰਤਰੀ ਦੇ ‘ਪਰਮ ਮਿੱਤਰ’ ਨੂੰ ਬਚਾਉਣ ਲਈ ਭਾਜਪਾ ਨੇ ਸੰਸਦ ਰੋਕ ਦਿੱਤੀ ਹੈ ਜੋ ਕਿ ਲੋਕਾਂ ਦੇ ਮੁੱਦੇ ਵਿਚਾਰਦੀ ਹੈ। ਜੇਕਰ ਕੁਝ ਗਲਤ ਨਹੀਂ ਹੋਇਆ ਤਾਂ ਸਰਕਾਰ ਕਿਉਂ ਜੇਪੀਸੀ ਦੀ ਮੰਗ ਤੋਂ ਭੱਜ ਰਹੀ ਹੈ।’ ਕਾਂਗਰਸ ਨੇ ਸਰਕਾਰ ਉਤੇ ਦਬਾਅ ਬਣਾਉਣ ਲਈ 28 ਤੇ 29 ਮਾਰਚ ਨੂੰ ਪੂਰੇ ਦੇਸ਼ ਦੇ 35 ਸ਼ਹਿਰਾਂ ਵਿਚ ਪ੍ਰੈੱਸ ਕਾਨਫਰੰਸਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਅਡਾਨੀ ਦਾ ਮੁੱਦਾ ਉਠਾਇਆ ਜਾਵੇਗਾ। ਨੀਰਵ ਤੇ ਲਲਿਤ ਮੋਦੀ ਨੂੰ ‘ਕਲੀਨ ਚਿੱਟ’ ਦੇਣ ਦਾ ਮੁੱਦਾ ਵੀ ਉਭਾਰਿਆ ਜਾਵੇਗਾ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All