ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 28 ਅਕਤੂਬਰ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਰੇਲਗੱਡੀ ਰਾਹੀਂ ਪੰਜਾਬ ਦੀ ਯਾਤਰਾ ਕਰ ਰਹੇ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਵੀ ਸ਼ਤਾਬਦੀ ‘ਚ ਉਨ੍ਹਾਂ ਨਾਲ ਸਵਾਰ ਹਨ। ਸ੍ਰੀ ਕੇਜਰੀਵਾਲ ਅੱਜ ਮਾਨਸਾ ’ਚ ਕਿਸਾਨਾਂ ਅਤੇ ਸ਼ੁੱਕਰਵਾਰ ਨੂੰ ਬਠਿੰਡਾ ‘ਚ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਗੱਲਬਾਤ ਕਰਨਗੇ।