ਦੇਵ ਸਮਾਜ ਮੰਦਰ ਮਾਮਲਾ: ਅਕਾਲੀ ਆਗੂ ਨੇ ਪੁਲੀਸ ’ਤੇ ਉਂਗਲ ਚੁੱਕੀ

ਦੇਵ ਸਮਾਜ ਮੰਦਰ ਮਾਮਲਾ: ਅਕਾਲੀ ਆਗੂ ਨੇ ਪੁਲੀਸ ’ਤੇ ਉਂਗਲ ਚੁੱਕੀ

ਮਨੋਜ ਸ਼ਰਮਾ
ਬਠਿੰਡਾ, 12 ਅਗਸਤ

ਬਠਿੰਡਾ ਦੇ ਬਹੁ-ਕਰੋੜੀ ਕੀਮਤ ਦੀ ਜਾਇਦਾਦ ਵਾਲੇ ਦੇਵ ਸਮਾਜ ਮੰਦਰ ਦਾ ਵਿਵਾਦ ਮੁੜ ਭਖ਼ ਗਿਆ ਹੈ। ਇਸ ਮਾਮਲੇ ਸਬੰਧੀ ਪੁਲੀਸ ਦੇ ਰਵੱਈਆ ਨੂੰ ਪੱਖਪਾਤੀ ਕਰਾਰ ਦਿੰਦਿਆਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਥਾਣਾ ਕੋਤਵਾਲੀ ਦੇ ਮੁਖੀ ਵੱਲੋਂ ਕਥਿਤ ਸਿਆਸੀ ਸ਼ਹਿ ‘ਤੇ ਮੰਦਰ ਉੱਪਰ ਇੱਕ ਧਿਰ ਦਾ ਕਬਜ਼ਾ ਕਰਵਾਇਆ ਗਿਆ ਹੈ। ਉਨ੍ਹਾਂ ਅੱਜ ਦੂਜੀ ਧਿਰ ਦੇ ਪਤੀ-ਪਤਨੀ ਦੀ ਹਾਜ਼ਰੀ ਵਿਚ ਥਾਣਾ ਮੁਖੀ ਦੀ ਵੀਡੀਓ ਵੀ ਜਾਰੀ ਕੀਤੀ। ਸ੍ਰੀ ਸਿੰਗਲਾ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਮੰਦਰ ਅਤੇ ਇਸ ਦੀ ਜਾਇਦਾਦ ਉੱਪਰ ਕਬਜ਼ਾ ਕਰਨ ਲੈਣ ਤੋਂ ਪਹਿਲਾਂ ਅਦਾਲਤ ਤੋਂ ਵਾਰੰਟ ਲੈਣੇ ਜ਼ਰੂਰੀ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਸਾਬਕਾ ਵਿਧਾਇਕ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਹਾਜ਼ਰ ਦੇਵ ਅਨੂਪ ਨੇ ਦਾਅਵਾ ਕੀਤਾ ਕਿ ਦੇਵ ਸਮਾਜ ਦੀ ਪੁਰਾਣੀ ਮੈਂਬਰ ਉਸ ਦੀ ਮਾਤਾ ਦੀ ਵੀ ਇਸ ਵਿਵਾਦ ਵਿਚ ਮੌਤ ਹੋ ਗਈ ਹੈ ਪਰ ਪੁਲੀਸ ਕਥਿਤ ਤੌਰ ’ਤੇ ਦੂਜੀ ਧਿਰ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਹਾਲੇ ਤਕ ਉਸ ਦੀ ਮਾਤਾ ਦਾ ਸਸਕਾਰ ਵੀ ਨਹੀਂ ਕੀਤਾ ਗਿਆ।

ਦੇਵ ਅਨੂਪ ਪ੍ਰੈੱਸ ਸਾਹਮਣੇ ਮੇਰੇ ਨਾਲ ਗੱਲ ਕਰਨ: ਥਾਣਾ ਮੁਖੀ

ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਗਿੱਲ ਨੇ ਇਸ ਮਾਮਲੇ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਆਖਿਆ ਕਿ ਜੇ ਦੇਵ ਅਨੂਪ ਸੱਚੇ ਹਨ ਤਾਂ ਉਹ ਪ੍ਰੈੱਸ ਦੀ ਹਾਜ਼ਰੀ ਵਿਚ ਉਲ੍ਹਾਂ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਵੀ ਮਾਮਲੇ ਦੀ ਸਚਾਈ ਜਾਣ ਲੈਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 6 ਮਹੀਨੇ ਪਹਿਲਾਂ ਅਦਾਲਤੀ ਹੁਕਮਾਂ ‘ਤੇ ਦੇਵ ਅਨੂਪ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ। ਉਸ ਨੇ ਮੰਦਰ ਦੀਆਂ ਦੁਕਾਨਾਂ ਦਾ ਕਿਰਾਇਆ ਅਦਾਲਤ ਵਿਚ ਜਮ੍ਹਾਂ ਕਰਵਾਉਣਾ ਸੀ, ਜੋ ਹਾਲੇ ਤਕ ਨਹੀਂ ਕਰਵਾਇਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All