ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਨੇੜਲੇ ਪਿੰਡ ਸੰਗਤਪੁਰਾ ’ਚ ਸਰਦੀ ਰੁੱਤ ਦੀਆਂ ਸਬਜ਼ੀ ਕਿੱਟਾਂ, ਫਲਦਾਰ, ਜੰਗਲਾਤ ਅਤੇ ਔਸ਼ਧੀ ਬੂਟਿਆਂ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸੇ ਦੌਰਾਨ ਖੇਤੀਬਾੜੀ ਬਲਾਕ ਲਹਿਰਾਗਾਗਾ ਵੱਲੋਂ ਐੱਸਡੀਐੱਮ ਦੀ ਅਗਵਾਈ ’ਚ ਕਿਸਾਨਾਂ ਨੂੰ ਲੁਧਿਆਣਾ ’ਚ ਲੱਗਿਆ ਵਰਚੁਅਲ ਖੇਤੀ ਮੇਲਾ ਸਕਰੀਨ ’ਤੇ ਵਿਖਾਇਆ ਗਿਆ।
ਜ਼ਿਲ੍ਹਾ ਸਲਾਹਕਾਰ ਤੇ ਖੇਤੀ ਮਾਹਿਰ ਡਾ. ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ccਆਂ ਦੀ ਵੰਡ ਕੀਤੀ ਗਈ। ਡਾ. ਰੋਮਾਣਾ ਨੇ ਕਿਸਾਨਾਂ ਨੂੰ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਆਪਣੇ ਘਰ ਦੀ ਲੋੜ ਮੁਤਾਬਕ ਸਬਜ਼ੀਆਂ ਘਰੇਲੂ ਬਗੀਚੇ ਵਿੱਚ ਜੈਵਿਕ ਤਰੀਕੇ ਨਾਲ ਪੈਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਸੰਕੋਚ ਨਾਲ ਪਾਣੀ ਲਾਉਣ ਦੀ ਸਲਾਹ ਦਿੱਤੀ। ਇਸ ਮੌਕੇ ਪਿੰਡ ਸਰਪੰਚ ਬਲਦੇਵ ਸਿੰਘ ਅਤੇ ਪੰਚਾਇਤ ਨੇ ਪਿੰਡ ਲਈ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤਹਿਸੀਲਦਾਰ ਸੁਰਿੰਦਰ ਸਿੰਘ ਤੇ ਬਲਾਕ ਖੇਤੀ ਅਫਸਰ ਇੰਦਰਜੀਤ ਸਿੰਘ ਭੱਟੀ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ।