ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਸਤੰਬਰ
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਕਵਲਜੀਤ ਸਿੰਘ ਅਲੱਗ ਦੀ ਕਰੋਨਾ ਕਾਰਨ ਮੌਤ ਹੋ ਗਈ। ਬੀਤੇ ਦਿਨੀਂ ਉਹ ਇਸ ਕਮਿਸ਼ਨ ਦੇ ਮੈਂਬਰ ਬਣੇ ਸਨ, ਜਦੋਂ ਕਰਤਾਰ ਸਿੰਘ ਕੋਛੜ ਇਸ ਕਮਿਸ਼ਨ ਦੇ ਮੈਂਬਰ ਵਜੋਂ ਤਿੰਨ ਸਾਲ ਦੇ ਕਾਰਜਕਾਲ ਪੂਰਾ ਹੋਣ ਮਗਰੋਂ ਸੇਵਾਮੁਕਤ ਹੋ ਗਏ ਸਨ। 60 ਸਾਲ ਦੀ ਕਰੀਬ ਉਮਰ ਦੇ ਸ੍ਰੀ ਕਵਲਜੀਤ ਸਿੰਘ ਸਥਾਨਕ ਵਪਾਰੀ ਪਰਿਵਾਰ ਵਿੱਚੋਂ ਸਨ।