ਮੁੰਬਈ, 29 ਜੂਨ
ਅਦਾਕਾਰਾ ਤਾਪਸੀ ਪੰਨੂ ਵੱਲੋਂ ਜੂਨ ਮਹੀਨੇ ਦਾ ਬਿੱਲ ਕਥਿਤ ਤੌਰ ’ਤੇ ਜ਼ਿਆਦਾ ਆਉਣ ਦਾ ਖੁਲਾਸਾ ਕਰਨ ਮਗਰੋਂ ਕਈ ਹੋਰ ਬੌਲੀਵੁੱਡ ਅਦਾਕਾਰਾਂ ਨੇ ਵੀ ਅਜਿਹੀ ਹੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ’ਚ ਰੇਣੂਕਾ ਸ਼ਹਾਣੇ, ਹੁਮਾ ਕੁਰੈਸ਼ੀ, ਅਮਾਇਆ ਦਸਤੂਰ, ਡੀਨੋ ਮੌਰੀਆ ਅਤੇ ਕਾਮਿਆ ਪੰਜਾਬੀ ਸ਼ਾਮਲ ਹਨ। ਹੁਮਾ ਕੁਰੈਸ਼ੀ ਨੇ ਜੂਨ ਮਹੀਨੇ ਦਾ ਵੱਧ ਆਉਣ ਸ਼ਿਕਾਇਤ ਕਰਦਿਆਂ ਅਡਾਨੀ ਇਲੈੱਕਟ੍ਰੀਸਿਟੀ ਮੁੰਬਈ ਨੂੰ ਸਵਾਲ ਕੀਤਾ, ‘ਬਿਜਲੀ ਦੀਆਂ ਨਵੀਆਂ ਦਰਾਂ ਕੀ ਹਨ?’ ਪਿਛਲੇ ਮਹੀਨੇ ਮੈਂ 6 ਹਜ਼ਾਰ ਰੁਪਏ ਭਰੇ। ਇਸ ਮਹੀਨੇ 50 ਹਜ਼ਾਰ? ਕੀ ਇਹ ਕੀਮਤਾਂ ’ਚ ਇਹ ਨਵਾਂ ਵਾਧਾ ਹੈੈ? ਕ੍ਰਿਪਾ ਕਰਕੇ ਚਾਨਣਾ ਪਾਓ।’
ਐਤਵਾਰ ਨੂੰ ਤਾਪਸੀ ਪੰਨੂ ਨੇ ਵੀ 36 ਰੁਪਏ ਹਜ਼ਾਰ ਰੁਪਏ ਬਿੱਲ ਆਉਣ ’ਤੇ ਟਵੀਟ ਰਾਹੀਂ ਹੈਰਾਨੀ ਪ੍ਰਗਟਾਉਂਦਿਆਂ ਅਡਾਨੀ ਕੰਪਨੀ ਨੂੰ ਸਵਾਲ ਕੀਤਾ ਸੀ, ‘ਤੁਸੀਂ ਕਿਸ ਤਰ੍ਹਾਂ ਦੀ ਬਿਜਲੀ ਦੀ ਵਸੂਲੀ ਕਰ ਰਹੇ ਹੋ?’ ਡੀਨੋ ਮੌਰੀਆ ਨੇ ਵੀ ਵੱਧ ਬਿੱਲ ਆਉਣ ’ਤੇ ਹੈਰਾਨੀ ਪ੍ਰਗਟਾਈ ਹੈ। ਰੇਣੂਕਾ ਸ਼ਹਾਣੇ ਦੱਸਿਆ ਕਿ ਉਸਨੂੰ ਮਈ ਮਹੀਨੇ 5,510 ਰੁਪਏ ਪ੍ਰਾਪਤ ਹੋਇਆ ਸੀ ਜਦਕਿ ਇਸ ਮਹੀਨੇ 29,700 ਰੁਪਏ ਬਿੱਲ ਆਇਆ ਹੈ। ਅਦਾਕਾਰ ਰਣਵੀਰ ਸ਼ੌਰੀ ਨੇ ਇਸ ਨੂੰ ਘੁਟਾਲਾ ਦੱਸਿਆ ਹੈ। ਦੂਜੇ ਪਾਸੇ ਅਡਾਨੀ ਇਲੈੱਕਟ੍ਰੀਸਿਟੀ ਮੁੰਬਈ ਲਿਮਟਿਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਬਿੱਲ ਪਿਛਲੇ ਸਮੇਂ ਮੁਤਾਬਕ ਬਿੱਲ ਔਸਤ ਆਧਾਰ ’ਤੇ ਭੇਜੇ ਗਏ ਹਨ। -ਆਈਏਐੱਨਐੇੱਸ