ਨਵੀਂ ਦਿੱਲੀ, 28 ਜਨਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਨਾਲ ਲੱਗਦੀ ਸਰਹੱਦ ਉਪਰ ਤਣਾਅ ਬਾਰੇ ਕਿਹਾ ਕਿ ਲੱਦਾਖ ਵਿੱਚ ਪਿਛਲੇ ਸਾਲ ਹੋਈਆਂ ਘਟਨਾਵਾਂ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਨਾ ਸਿਰਫ਼ ਫੌਜੀਆਂ ਦੀ ਗਿਣਤੀ ਘੱਟ ਕਰਨ ਦੀ ਪ੍ਰਤੀਬੱਧਤਾ ਦਾ ਅਪਮਾਨ ਕੀਤਾ ਸਗੋਂ ਸ਼ਾਂਤੀ ਭੰਗ ਕਰਨ ਦੀ ਇੱਛਾ ਵੀ ਦਿਖਾਈ। ਭਾਰਤ ਨੂੰ ਚੀਨ ਦੇ ਰੁਖ਼ ਵਿੱਚ ਬਦਲਾਅ ਤੇ ਸਰਹੱਦੀ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਫੌਜੀਆਂ ਦੀ ਤਾਇਨਾਤੀ ’ਤੇ ਹਾਲੇ ਵੀ ਕੋਈ ਵਿਸ਼ਵਾਸਯੋਗ ਸਪਸ਼ਟੀਕਰਨ ਨਹੀਂ ਮਿਲਿਆ।