ਟੋਕੀਓ, 4 ਅਗਸਤ
ਭਾਰਤ ਤੇ ਅਰਜਟੀਨਾ ਵਿੱਚ ਖੇਡੇ ਜਾ ਰਹੇ ਮਹਿਲਾ ਹਾਕੀ ਓਲੰਪਿਕ ਦੇ ਸੈਮੀ-ਫਾਈਨਲ ਮੈਚ ਵਿੱਚ ਅੱਜ ਭਾਰਤ ਦੀ ਖਿਡਾਰਨ ਗੁਰਜੀਤ ਕੌਰ ਨੇ ਖੇਡ ਦੇ ਪਹਿਲੇ ਦੋ ਮਿੰਟਾਂ ਵਿੱਚ ਹੀ ਪਨੈਲਟੀ ਕਾਰਨਰ ਰਾਹੀਂ ਅਰਜਨਟੀਨਾ ਖ਼ਿਲਾਫ਼ ਗੋਲ ਦਾਗ ਦਿੱਤਾ। ਇਸ ਮਗਰੋਂ ਖੇਡ ਦੇ ਸੈਕਿੰਡ ਕੁਆਰਟਰ ਵਿੱਚ ਅਰਜਨਟੀਨਾ ਟੀਮ ਦੀ ਕਪਤਾਨ ਮਾਰੀਆ ਬਾਰੀਓਨਿਓਵੋ ਨੇ ਡਰੈਗਫਲਿਕ ਰਾਹੀਂ ਗੋਲ ਕਰਕੇ ਮੈਚ ਨੂੰ ਬਰਾਬਰੀ ’ਤੇ ਲਿਆਂਦਾ। -ਪੀਟੀਆਈ