ਨਵੀਂ ਦਿੱਲੀ: ਸਰਚ ਇੰਜਣ ਗੂਗਲ ਨੇ ਅੱਜ ਆਪਣੇ ਹੋਮਪੇਜ ’ਤੇ ਰੰਗੀਨ ਡੂਡਲ ਰਾਹੀਂ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਦੇ ਰੂਪ ਵਿੱਚ ਹਮੀਦਾ ਬਾਨੋ ਨੂੰ ਯਾਦ ਕਰਦੇ ਹੋਏ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਲ 1954 ਵਿੱਚ ਅੱਜ ਦੇ ਦਿਨ ਹੀ ਹਮੀਦਾ ਬਾਨੋ ਨੇ ਮਸ਼ਹੂਰ ਪਹਿਲਵਾਨ ਬਾਬਾ ਪਹਿਲਵਾਨ ਨੂੰ ਸਿਰਫ਼ ਇਕ ਮਿੰਟ ਤੇ 34 ਸਕਿੰਟਾਂ ’ਚ ਹਰਾ ਦਿੱਤਾ ਸੀ। ਇਸ ਹਾਰ ਤੋਂ ਬਾਅਦ ਜਿੱਥੇ ਬਾਬਾ ਪਹਿਲਵਾਨ ਨੇ ਪੇਸ਼ੇਵਰ ਕੁਸ਼ਤੀ ਤੋਂ ਸੰਨਿਆਸ ਲੈਣਾ ਉਚਿਤ ਸਮਝਿਆ, ਉੱਥੇ ਹੀ ਬਾਨੋ ਦਾ ਕਰੀਅਰ ਕੌਮਾਂਤਰੀ ਖੇਤਰਾਂ ਤੱਕ ਫੈਲ ਗਿਆ ਅਤੇ ਉਸ ਦੀ ਜਿੱਤ ਦੀ ਚਰਚਾ ਦੁਨੀਆ ਭਰ ਵਿੱਚ ਹੋਈ। -ਪੀਟੀਆਈ