ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਹੇਠਾਂ ਸਿਹਤ ਵਿਭਾਗ ਦੀਆਂ ਟੀਮਾਂ ਜਿਥੇ ਕਰੋਨਾ ਦੇ ਖ਼ਿਲਾਫ਼ ਜਾਰੀ ਜੰਗ ਵਿਚ ਸ਼ਿੱਦਤ ਨਾਲ ਜੁਟੀਆਂ ਹੋਈਆਂ ਹਨ, ਉਥੇ ਹੀ ਡੇਗੂ ਅਤੇ ਚਿਕਨਗੁਣੀਏ ਫੈਲਾ ਨੂੰ ਰੋਕਥਾਮ ਦਾ ਬੜਾ ਵੀ ਚੁੱਕਿਆ ਹੋਇਆ ਹੈ। ਡੇਂਗੂ ਦੀ ਰੋਕਥਾਮ ਲਈ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਵਜੋਂ ਮਨਾਉਂਦਿਆਂ ਸਿਹਤ ਵਿਭਾਗ ਦੇ ਮੁਲਾਜ਼ਮ ਦਫ਼ਤਰਾਂ ਅਤੇ ਘਰਾਂ ਦੀ ਚੈਕਿੰਗ ਕਰਕੇ ਜਾਗਰੂਕਤਾ ਫੈਲਾਉਣ ਸਮੇਤ ਡੇਂਗੂ ਦੇ ਸਰੋਤਾਂ ਦੀ ਤਲਾਸ਼ ਕਰਕੇ ਨਸ਼ਟ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਇਸੇ ਕੜੀ ਵਜੋਂ ਅੱੱਜ ਵੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਨਿਗਰਾਨੀ ਹੇਠਾਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 21443 ਘਰਾਂ ’ਚ ਖੜ੍ਹੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਤਾਂ 122 ਘਰਾਂ ਵਿੱਚੋਂ ਮੱਛਰਾਂ ਦਾ ਲਾਰਵਾ ਪਾਇਆ ਗਿਆ। ਜਿਸ ’ਤੇ ਇਨ੍ਹਾਂ ਸਾਰੇ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।