ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 22 ਨਵੰਬਰ
ਹਿਮਾਚਲ ਪ੍ਰਦੇਸ਼ ਦੇ 9 ਸਾਲਾ ਬੱਚੇ ਨੇ ਕੌਣ ਬਣੇਗਾ ਕਰੋੜਪਤੀ-13 ਦੇ ਮੇਜ਼ਬਾਨ ਤੇ ਬੌਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੂੰ ਹਾਜ਼ਰ ਜਵਾਬੀ ਨਾਲ ਹੈਰਾਨ ਕਰ ਦਿੱਤਾ ਹੈ। ਇਸ ਬੱਚੇ ਦੀ ਕਾਬਲੀਅਤ ਦੇਖ ਕੇ ਸੁਪਰਸਟਾਰ ਕੋਲ ਸ਼ਬਦ ਹੀ ਨਹੀਂ ਸਨ। ਇਸ ਸਬੰਧੀ ਪ੍ਰੋਮੋ ਸੋਨੀ ਟੀਵੀ ਨੇ ਜਾਰੀ ਕੀਤਾ। ਕੌਣ ਬਣੇਗਾ ਕਰੋੜਪਤੀ ਦਾ ਸੋਮਵਾਰ ਤੋਂ ਵੀਰਵਾਰ ਤੱਕ ਵਿਦਿਆਰਥੀਆਂ ਲਈ ਵਿਸ਼ੇਸ਼ ਹਫ਼ਤਾ ਦਿਖਾਇਆ ਜਾ ਰਿਹਾ ਹੈ। ਇਸ ਪ੍ਰੋਮੋ ਵਿਚ ਹਿਮਾਚਲ ਪ੍ਰਦੇਸ਼ ਦਾ ਅਰੁਣੋਦਈ ਸ਼ਰਮਾ ਰਵਾਇਤੀ ਲੋਕ ਨਾਚ ‘ਨਾਟੀ’ ਕਰਦਾ ਨਜ਼ਰ ਆ ਰਿਹਾ ਹੈ।