ਨਵੀਂ ਦਿੱਲੀ: ਇੰਜਨੀਅਰਿੰਗ ਲਈ ਦਾਖ਼ਲਾ ਪ੍ਰੀਖਿਆ ਜੇਈਈ-ਮੇਨ ਦੇ ਅੱਜ ਐਲਾਨੇ ਨਤੀਜੇ ਵਿੱਚ 24 ਵਿਦਿਆਰਥੀਆਂ ਨੇ ਪਰਫੈਕਟ ਸਕੋਰ ਭਾਵ 100 ਅੰਕ ਹਾਸਲ ਕੀਤੇ ਹਨ ਜਦੋਂਕਿ ਨਕਲ ਮਾਰਦੇ ਫੜੇ ਪੰਜ ਵਿਦਿਆਰਥੀਆਂ ਦਾ ਨਤੀਜਾ ਰੋਕ ਲਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਜੇਈਈ-ਮੇਨ 2022 ਦੇ ਪਹਿਲੇ ਸੰਸਕਰਨ ਵਿੱੱਚ ਪਰਫੈਕਟ ਸਕੋਰ ਹਾਸਲ ਕਰਨ ਵਾਲੇ ਸਭ ਤੋਂ ਵੱਧ 5-5 ਉਮੀਦਵਾਰ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਤੋਂ ਹਨ। ਪੰਜਾਬ ਤੋਂ ਮ੍ਰਿਣਾਲ ਗਰਗ ਜਦੋਂਕਿ ਹਰਿਆਣਾ ਤੋਂ ਸਾਰਥਕ ਮਹੇਸ਼ਵਰੀ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ। -ਪੀਟੀਆਈ